ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਅਤੇ ਸਿਵਲ ਡਿਫੈਂਸ ਅਤੇ ਮਲਟੀਕਲਚਰਲ ਐਸੋਸੀਏਸ਼ਨ ਵੱਲੋਂ ਸੇਵਾ ਜਾਰੀ
2 ਹਫਤੇ ਤੋਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਘਰੋਂ-ਘਰੀਂ ਦਿਤਾ ਜਾ ਰਿਹੈ ਰਾਸ਼ਣ
ਔਕਲੈਂਡ 26 ਅਪ੍ਰੈਲ 2020: ਨਿਊਜ਼ੀਲੈਂਡ ਦੀਆਂ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਆਪੋ-ਆਪਣੇ ਵਿੱਤ ਮੁਤਾਬਿਕ ਰਾਸ਼ਟਰੀ ਲੌਕ ਡਾਊਨ ਦੌਰਾਨ ਕਈ ਤਰ੍ਹਾਂ ਨਾਲ ਸਹਾਇਤਾ ਕਰ ਰਹੀਆਂ ਹਨ। ਭਾਰਤੀ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਥਾਨਿਕ ਪ੍ਰਸ਼ਾਸ਼ਨ ਜਾਂ ਮਲਟੀਕਲਚਰਲ ਸੰਸਥਾਵਾਂ ਦੇ ਨਾਲ ਰਲ ਕੇ ਫ੍ਰੀ ਫੂਡ ਦੇ ਵਿਚ ਸਹਿਯੋਗ ਕਰ ਰਹੀਆਂ ਹਨ। ਇਸੇ ਲੜੀ ਅਧੀਨ ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੀ ਸਿਵਲ ਡਿਫੈਂਸ ਅਤੇ ਮਲਟੀਕਲਚਰਲ ਐਸੋਸੀਏਸ਼ਨ ਹਾਕਸਵੇਅ ਦੇ ਨਾਲ ਰਲ ਕੇ ਹਫਤੇ ਦੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਘਰੋਂ-ਘਰੀਂ ਜਾ ਕੇ ਰਾਸ਼ਨ ਵੰਡਿਆ ਜਾ ਰਿਹਾ ਹੈ। ਲੋਕਾਂ ਦੇ ਮਿਲੇ ਭਰਵੇਂ ਸਹਿਯੋਗ ਸਦਕਾ ਇਹ ਅਜੇ ਨਿਰੰਤਰ ਜਾਰੀ ਹੈ। ਫੂਡ ਬੈਗ ਦੇ ਵਿਚ ਚੌਲ, ਦੁੱਧ, ਬ੍ਰੈਡ, ਹਰੀਆਂ ਸਬਜ਼ੀਆਂ, ਫਲ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਹੈ। ਸ਼ੋਅ ਗਰਾਉਂਡ ਦੇ ਵਿਚ ਸਾਰਾ ਰਾਸ਼ਨ ਇਕੱਤਰ ਕਰਕੇ ਬੈਗ ਬਣਾਏ ਜਾ ਰਹੇ ਹਨ। ਸੇਵਾ ਅਜੇ ਜਾਰੀ ਹੈ ਅਤੇ ਸੇਵਾ ਵਾਸਤੇ ਸ. ਬਲਵਿੰਦਰ ਸਿੰਘ ਕੂਨਰ 021 114 311 ਅਤੇ ਸ. ਰਣਜੀਤ ਸਿੰਘ ਹਜ਼ਾਰਾ ਨੂੰ ਫੋਨ ਨੰਬਰ 022 108 3088 ਉਤੇ ਸੰਪਰਕ ਕੀਤਾ ਸਕਦਾ ਹੈ। ਸਮੂਹ ਸੰਗਤ ਦੇ ਸਹਿਯੋਗ ਨਾਲ ਪਿਛਲੇ 2 ਹਫਤਿਆਂ ਤੋਂ ਚੱਲ ਰਹੇ ਇਸ ਕਾਰਜ ਲਈ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ।