ਅਸ਼ੋਕ ਵਰਮਾ
ਬਠਿੰਡਾ, 26 ਅਪਰੈਲ 2020: ਬਾਬਾ ਫ਼ਰੀਦ ਕਾਲਜ ਆਫ਼ ਇੰਜ.ਐਂਡ ਟੈਕਨਾਲੋਜੀ ਦੇ ਸਿਵਲ ਇੰਜੀਨਅਰਿੰਗ ਵਿਭਾਗ ਵੱਲੋਂ ਕੀਤੇ ਯਤਨਾਂ ਸਦਕਾ ਬੀ.ਟੈੱਕ (ਸਿਵਲ ਇੰਜ.) ਦੇ ਵਿਦਿਆਰਥੀਆਂ ਲਈ ‘‘ਗਲਾਸ ਫਾਈਬਰ ਦੁਆਰਾ ਪੁਰਾਣੇ ਢਾਂਚਿਆਂ ਦੀ ਮੁੜ ਮੁਰੰਮਤ’’ ਬਾਰੇ ਇੱਕ ਆਨਲਾਈਨ ਮਾਹਿਰ ਭਾਸ਼ਣ ਕਰਵਾਇਆ ਗਿਆ। ਇਹ ਮਾਹਿਰ ਭਾਸ਼ਣ ਐਜੂਜ਼ਫੇਰ ਦੇ ਡਾਇਰੈਕਟਰ ਇੰਜ. ਨਿਪੁਨ ਸਿਆਲ ਵੱਲੋਂ ਦਿੱਤਾ ਗਿਆ। ਇਸ ਆਨਲਾਈਨ ਭਾਸ਼ਣ ਵਿੱਚ ਦੇ ਬੀ.ਟੈੱਕ (ਸਿਵਲ ਇੰਜ.) ਦੇ ਅੱਠਵੇਂ, ਛੇਵੇਂ ਅਤੇ ਚੌਥੇ ਸਮੈਸਟਰ ਦੇ ਤਕਰੀਬਨ 50 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮਾਹਿਰ ਭਾਸ਼ਣ ਦਾ ਮੁੱਖ ਏਜੰਡਾ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣਾ ਅਤੇ ਉਨਾਂ ਨੂੰ ਪੁਰਾਣੇ ਅਤੇ ਵਿਰਾਸਤੀ ਢਾਂਚੇ ਦੀ ਮੁਰੰਮਤ ਅਤੇ ਮੁੜ ਵਸੇਬੇ ਲਈ ਵਰਤੇ ਜਾਂਦੇ ਵੱਖ-ਵੱਖ ਰੇਸ਼ਿਆਂ ਬਾਰੇ ਜਾਣੂ ਕਰਵਾਉਣਾ ਸੀ ਤਾਂ ਜੋ ਅਸੀਂ ਆਪਣੇ ਵਿਰਾਸਤੀ ਅਤੇ ਪੁਰਾਣੇ ਆਰ.ਸੀ.ਸੀ. ਢਾਂਚੇ ਨੂੰ ਬਚਾ ਸਕੀਏ। ਇੰਜ. ਨਿਪੁਨ ਸਿਆਲ ਨੇ ਤਾਜ ਮਹਿਲ (ਆਗਰਾ) ਅਤੇ ਪੁਰਾਣੀਆਂ ਮਲਟੀ ਸਟੋਰੀ ਇਮਾਰਤਾਂ ਵਿਚ ਵੀ ਪੁਨਰ ਮੁਰੰਮਤ’’ ਦੀਆਂ ਲਾਈਵ ਉਦਾਹਰਨਾਂ ਦੇ ਕੇ ਆਰ.ਸੀ.ਸੀ. ਇਮਾਰਤਾਂ ਵਿੱਚ ਰੇਸ਼ੇਦਾਰ ਤੱਤਾਂ ਦੀ ਵਰਤੋਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮਾਹਿਰ ਭਾਸ਼ਣ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜ.ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ, ਵਾਈਸ ਪਿ੍ਰੰਸੀਪਲ ਡਾ. ਜਯੋੋਤੀ ਬਾਂਸਲ, ਡੀਨ (ਟਰੇਨਿੰਗ ਐਂਡ ਪਲੇਸਮੈਂਟ) ਇੰਜ. ਅਜੈ ਸਿਡਾਨਾ, ਇੰਜ. ਵਿਨੀਤ ਗਰਗ (ਮੁਖੀ, ਐਜੂਫ਼ਾਇਰ ਬਠਿੰਡਾ) ਅਤੇ ਨਰਸਨ ਇੰਜੀਨੀਅਰਜ਼ ਅਤੇ ਡਿਜ਼ਾਈਨਰਜ਼, ਬਠਿੰਡਾ ਦੇ ਪ੍ਰੋਪਰਾਈਟਰ) ਤੋਂ ਇਲਾਵਾ ਸਿਵਲ ਇੰਜਨੀਅਰਿੰਗ ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਅਤੇ ਕਈ ਫੈਕਲਟੀ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਹ ਮਾਹਿਰ ਭਾਸ਼ਣ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਿਵਲ ਇੰਜ. ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।