ਪਰਿਵਾਰਵਾਦ ਦੀ ਡਿਕਟੇਟਰਸ਼ਿਪ ਨੇ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਕੀਤੀਆਂ –ਰਵੀਇੰਦਰ ਸਿੰਘ
ਚੰਡੀਗੜ 26 ਅਪ਼੍ਰੈਲ 2020: ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਸਿੱਖਾਂ ਦੀ ਰਾਜਸੀ, ਧਾਰਮਿਕ ਤੇ ਪੰਥਕ ਅਸਥਿਰਤਾ ਲਈ ਬਾਦਲ ਜ਼ੁੰਮੇਵਾਰ ਹਨ। ਪਰਿਵਾਰਵਾਦ ਦੀ ਡਿਕਟੇਟਰਸ਼ਿਪ ਨੇ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਕੀਤੀਆਂ ਹਨ। ਉਨਾ ਤਾਨਾਸ਼ਾਹੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁਕੱਦਸ ਸੰਸਥਾਵਾਂ ਸ਼਼੍ਰੋਮਣੀ ਅਕਾਲੀ ਦਲ, ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਅਤੇ ਸ਼਼੍ਰੀ ਅਕਾਲ ਤਖਤ ਸਾਹਿਬ ਕਿਸੇ ਵਿਅਕਤੀ ਵਿਸ਼ੇਸ ਦੀਆਂ ਰਾਜਨੀਤਿਕ ਸਰਗਰਮੀਆਂ ਲਈ ਨਹੀ, ਇਹ ਸਿੱਖ ਕੌਮ ਦੀ ਅਮਾਨਤ ਹੈ, ਜਿੱਥੇ ਸਿੱਖੀ ਹਿੱਤਾਂ ਲਈ ਫੈਸਲੇ ਹੋਣੇ ਚਾਹੀਦੇ ਹਨ। ਸ. ਰਵੀਇੰਦਰ ਸਿੰਘ ਮੁਤਾਬਕ ਸ਼਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਸਿੱਖ ਕੌਮ ਨੂੰ ਦਿੰਦਿਆਂ ਰਾਜਨੀਤੀ ਨੂੰ ਧਰਮ ਦੇ ਅਧੀਨ ਕੀਤਾ ਪਰ ਬਾਦਲਾਂ ਪਹਿਲਾਂ ਸ਼਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਹਿੱਤਾਂ ਲਈ ਵਰਤਦੇ ਹੋਏ, ਸਿੱਖਾਂ ਦੀ ਮਿੰਨੀ ਸੰਸਦ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਤੇ ਪੂਰਨ ਕੰਟਰੋਲ ਕਰਦਿਆਂ , ਬੜੀ ਹੇਠਲੀ ਪੱਧਰ ਦੀ ਸਿਆਸੀ ਖੇਡ ਖੇਡਦਿਆਂ , ਇਸ ਦੇ ਪ਼੍ਰਧਾਨ ਲਿਫਾਫਿਆਂ ਰਾਹੀ ਕੱਢੇ ।ਇਨਾ ਜੀ ਹਜ਼ੂਰੀਏ ਪ਼੍ਰਧਾਨਾਂ ਸਿੱਖੀ ਸਿਧਾਂਤਾਂ ਦੀ ਥਾਂ ਬਾਦਲ ਪਰਿਵਾਰ ਨੂੰ ਤਰਜ਼ੀਹ ਦਿੱਤੀ। ਉਪਰੰਤ ਪ਼੍ਰਭੂਸਤਾ ਸੰਪਨ ਸ਼਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤਾਂ ਦੇ ਜੱਥੇਦਾਰ ਵੀ ਮਨਮਰਜੀ ਦੇ ਨਿਯੁਕਤ ਕੀਤੇ, ਜੋ ਬਾਦਲਾਂ ਨੂੰ ਪੁੱਛ ਕੇ ਫੈਸਲੇ ਕਰਦੇ ਰਹੇ । ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਪ਼੍ਰੈਸ ਬਿਆਨ ਚ ਕਿਹਾ ਕਿ ਪਰਿਵਾਰਵਾਰਵਾਦ ਸਿੱਖ ਸੰਸਥਾਵਾਂ ਤੇ ਭਾਰੀ ਹੋਣ ਨਾਲ ਸਿੱਖੀ ਸਿਧਾਂਤ ਰੁਲ ਗਏ, ਜਿਸ ਕਾਰਨ ਸਿੱਖ ਕੌਮ ਲੀਡਰਲੈਸ ਹੋ ਗਈ। ਸ਼਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਮਜ਼ਬੂਤ ਜੜ ਹੈ ਪਰ ਐਸ ਜੀ ਪੀ ਸੀ ਦਾ ਸਿਆਸੀ ਕਰਨ ਹੋਣ ਨਾਲ ਸਿੱਖ ਕੌਮ ਦੇ ਉਹੋ ਮਸਲੇ ਵਿਚਾਰੇ ਜਾਂਦੇ ਹਨ ਜੋ ਬਾਦਲਾਂ ਲਈ ਠੀਕ ਹੁੰਦੇ ਹਨ। ਸ਼਼੍ਰੀ ਅਕਾਲ ਤਖਤ ਸਾਹਿਬ ਗੁਰੂ ਪੰਥ ਦੀ ਪ਼੍ਰਤੀਨਿਧ ਸੰਸਥਾ ਹੈ। ਸ਼਼੍ਰੋਮਣੀ ਕਮੇਟੀ ਧਾਰਮਿਕ, ਸ਼਼੍ਰੋਮਣੀ ਅਕਾਲੀ ਦਲ ਰਾਜਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਪੰਥਕ ਮੁੱਖ ਧਾਰਾ ਹੈ। ਉਨਾ ਬਾਦਲਾਂ ਤੇ ਦੋਸ਼ ਲਾਇਆ ਕਿ ਉਹ ਇਸ ਵੇਲੇ ਤਾਨਾਸ਼ਾਹ ਬਣੇ ਹਨ ।ਇਸ ਦੀ ਮਿਸਾਲ ਜੱਥੇਦਾਰ ਘਰ ਸੱਦ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਮਾਫੀ ਦੇਣ ਦੀ ਹੈ। ਉਨਾ ਸਵਾਲ ਕੀਤਾ ਕਿ ਕੀ ਜੱਥੇਦਾਰ ਬਾਦਲਾਂ ਦੇ ਗੁਲਾਮ ਸਨ ? ਜੱਥੇਦਾਰਾਂ ਨੂੰ ਬਾਦਲਾਂ ਦਾ ਹੁਕਮ ਮੰਨਣ ਦੀ ਥਾਂ , ਸਪੱਸ਼ਟ ਰੂਪ ਵਿੱਚ ਨਾਂਹ ਕਰਕੇ, ਨੈਤਿਕ ਅਧਾਰ ਤੇ ਜੇ ਉਹ ਅਸਤੀਫਾ ਦੇ ਦਿੰਦੇ ਤਾਂ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆਂ ਜਾਣਾ ਸੀ ਪਰ ਉਹ ਜੁਅਰਤ ਨਾ ਕਰ ਸਕੇ, ਜਿਸ ਕਾਰਨ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।ਇਸ ਲਈ ਮੌਜੂਦਾ ਸਿੱਖਾਂ ਦੀ ਰਾਜਸੀ, ਧਾਰਮਿਕ ਤੇ ਪੰਥਕ ਅਸਥਿਰਤਾ ਨੂੰ ਸਥਿਰ ਕਰਨ ਲਈ ਸਭ ਜੋ ਸੱਚੇ ਮਨੋ ਗੁਰੂ ਘਰਾਂ ਵਿੱਚ ਸੁਧਾਰ ਕਰਨਾ ਚਾਹੁੰਦੀਆਂ ਉਹਨਾਂ ਪੰਥਕ ਧਿਰਾ ਦਾ ਸਹਿਯੋਗ, ਲੈ ਕਿ ਬਾਦਲ ਪਰਿਵਾਰਵਾਦ ਦੀ ਡਿਕਟੇਟਰਸ਼ਿਪ ਖਤਮ ਕੀਤੀ ਜਾਵੇਗੀ,ਜਿੰਨਾਂ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਕੀਤੀਆਂ ਹਨ।