ਅਸ਼ੋਕ ਵਰਮਾ
ਮਾਨਸਾ, 26 ਅਪ੍ਰੈਲ 2020: ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮਾਨਸਾ ਨੇ ਅੱਜ ਬਲਾਕ ਸਿੱਖਿਆ ਅਫ਼ਸਰਾਂ, ਪੜੋ ਪੰਜਾਬ,ਪੜਾਓ ਪੰਜਾਬ ਅਤੇ ਸੈਂਟਰ ਹੈੱਡ ਟੀਚਰਾਂ ਨਾਲ ਜ਼ੂਮ ਐਪ ਤੇ ਮੀਟਿੰਗ ਕਰਦਿਆਂ ਅਧੂਰੇ ਡਾਟੇ ਨੂੰ ਤੁਰੰਤ ਪੂਰਾ ਕਰਨ ਦੀ ਹਦਾਇਤ ਕੀਤੀ ਅਤੇ ਸਕੂਲਾਂ ਚ ਬੱਚਿਆਂ ਦੇ ਵੱਧ ਤੋਂ ਵੱਧ ਦਾਖਲੇ ਕਰਨ ਦਾ ਸੱਦਾ ਦਿੱਤਾ। ਉਨਾਂ ਇਸ ਪੱਖੋ ਵੀ ਤਸੱਲੀ ਜ਼ਾਹਿਰ ਕੀਤੀ ਕਿ ਅਧਿਆਪਕਾਂ ਨੇ ਵਿਦਿਆਰਥੀਆਂ, ਮਾਪਿਆਂ ਨੂੰ ਜਾਗਰੂਕ ਕਰਨ ਚ ਵੱਡੀ ਭੂਮਿਕਾ ਨਿਭਾਈ। ਸ੍ਰੀ ਸਿੱਧੂ ਨੇ ਮੀਟਿੰਗ ਤੋਂ ਬਾਅਦ ਵੀ ਆਨਲਾਈਨ ਸਿੱਖਿਆ ਨੂੰ ਉਤਸ਼ਾਹਤ ਅਤੇ ਦਾਖਲਿਆਂ ਲਈ ਮਿਹਨਤ ਕਰ ਰਹੇ ਅਧਿਆਪਕਾਂ ਨਾਲ ਵੱਖ ਵੱਖ ਨੁਕਤੇ ਸਾਂਝੇ ਕੀਤੇ ਅਤੇ ਉਨਾਂ ਨੂੰ ਹੱਲਾਸ਼ੇਰੀ ਦਿੱਤੀ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸ਼ਾਮਲ ਹੋਏ ਡਿਪਟੀ ਡਾਇਰੈਕਟਰ ਰੇਨੂੰ ਮਹਿਤਾ ਨੇ ਦਾਅਵਾ ਕੀਤਾ ਕਿ ਬੇਸ਼ੱਕ ਕਰੋਨਾ ਕਰਫਿਊ ਦੇ ਮੱਦੇਨਜ਼ਰ ਬੰਦ ਪਏ ਸਕੂਲਾਂ ਕਾਰਨ ਪੜਾਈ ਪੱਖੋਂ ਕਾਫੀ ਦਿੱਕਤਾਂ ਆਈਆਂ, ਪਰ ਸਿੱਖਿਆ ਵਿਭਾਗ ਨੇ ਪੂਰੇ ਪੰਜਾਬ ਚ ਆਨਲਾਈਨ ਪੜਾਈ ਜਾਰੀ ਰੱਖਣ ‘ਚ ਪਹਿਲ ਕਦਮੀਂ ਕੀਤੀ ਹੈ। ਉਨਾਂ ਆਖਿਆ ਕਿ ਵਿਦਿਆਰਥੀਆਂ ਨੇ ਵੀ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਹੋਰਨਾਂ ਮੁਸ਼ਕਲਾਂ ਦੇ ਬਾਵਜ਼ੂਦ ਆਪਣੀ ਪੜਾਈ ਨੂੰ ਤਵੱਜੋਂ ਦਿੱਤੀ ਹੈ, ਜਿਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਉੱਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ ਨੇ ਵੀ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ, ਬਲਾਕ ਸਿੱਖਿਆ ਅਫਸਰ ਸਰਦੂਲਗੜ ਲਖਵਿੰਦਰ ਸਿੰਘ ਨੇ ਵੀ ਬੱਚਿਆਂ ਦੇ ਦਾਖਲੇ ਵਧਾਉਣ ਲਈ ਆਪਣੇ ਆਪਣੇ ਨੁਕਤੇ ਸਾਂਝੇ ਕੀਤੇ।ਇਸ ਮੌਕੋ ਡਾਇਟ ਪਿ੍ਰੰਸੀਪਲ ਵਿਜੈ ਕੁਮਾਰ ਮਿੱਢਾ, ਜ਼ਿਲਾ ਕੋਆਰਡੀਨੇਟਰ ਪੜੋ ਪੰਜਾਬ ਗੁਰਨੈਬ ਮਘਾਣੀਆਂ, ਸਹਾਇਕ ਕੋਆਰਡੀਨੇਟਰ ਗਗਨ ਸ਼ਰਮਾ, ਸਮਾਰਟ ਸਕੂਲ ਕੋਆਰਡੀਨੇਟਰ ਜਗਜੀਤ ਵਾਲੀਆਂ, ਸੀ ਐਚ ਟੀ ਜਸ਼ਨਦੀਪ ਸਿੰਘ, ਬਲਜਿੰਦਰ ਸਿੰਘ , ਗੁਰਦੀਪ ਸਿੰਘ , ਮੈਡਮ ਲਵਲੀਨ ਸ਼ਰਮਾ, ਅਮਰਦੀਪ ਕੌਰ ਨੇ ਆਪਣੇ ਸੁਝਾਅ ਦਿੱਤੇ ।