ਰੂਪਨਗਰ, 26 ਅਪ੍ਰੈਲ 2020: ਦਫਤਰ ਸਿਵਲ ਸਰਜਨ, ਰੂਪਨਗਰ ਵਿਖੇ ਇਕ ਖਾਸ ਤਰੀਕੇ ਨਾਲ ਤਿਆਰ ਕੀਤੀ ਗਈ ਕੋਵਿਡ-19 ਮੋਬਾਇਲ ਟੈਸਟਿੰਗ ਵੈਨ ਨੂੰ ਡੀ.ਸੀ. ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਵੱਲੋ ਰਸਮੀ ਤੌਰ ਤੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਹ ਵੈਨ ਫੀਲਡ ਦੇ ਵਿੱਚ ਕੋਵਿਡ-19 ਦੇ ਸ਼ੱਕੀ ਮਰੀਜਾਂ ਦੇ ਸੈਂਪਲ ਲੈਣ ਲਈ ਵਰਦਾਨ ਸਾਬਤ ਹੋਵੇਗੀ ਅਤੇ ਮਾਇਗਰੇਟਰੀ ਆਬਾਦੀ, ਸਲੱਮ ਏਰੀਆ, ਭੱਠਾ ਅਤੇ ਦੂਰ-ਦੁਰਾਡੇ ਦੇ ਇਲਾਕਿਆ ਵਿੱਚ ਕੋਵਿਡ ਸਬੰਧੀ ਸੈਂਪਲ ਲੈਣ ਲਈ ਵਰਤੀ ਜਾਵੇਗੀ । ਇਸ ਮੌਕੇ ਤੇ ਹਾਜਰ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਨੇ ਦੱਸਿਆ ਕਿ ਇਸ ਵੈਨ ਵਿੱਚ ਇਕ ਡਾਕਟਰ, ਇੱਕ ਲੈਬ ਟੈਕਨੀਸ਼ੀਅਨ ਅਤੇ ਲੋੜੀਦਾ ਪੈਰਾਮੈਡੀਕਲ ਸਟਾਫ ਤੈਨਾਤ ਰਹੇਗਾ । ਇਹ ਵੈਨ ਵੱਖ-ਵੱਖ ਬਲਾਕਾਂ ਵਿੱਚ ਲੜੀਵਾਰ ਭੇਜੀ ਜਾਵੇਗੀ ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸਿਵਲ ਹਸਪਤਾਲ ਦੀ ਫੇਰੀ ਦੌਰਾਨ ਐਮਰਜੈਂਸੀ ਵਿੱਚ ਸਥਾਪਿਤ ਫਲੂ ਕਾਰਨਰ, ਐਮਰਜੈਂਸੀ ਵਾਰਡ ਅਤੇ ਬਲੱਡ ਬੈਂਕ ਦਾ ਜਾਇਜਾ ਲਿਆ ਅਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ । ਮੌਕੇ ਤੇ ਉਨ੍ਹਾਂ ਵੱਲੋ ਦੁਗਰੀ ਪਿੰਡ ਦੇ ਨੋਜਵਾਨਾਂ ਵਲੋ ਸਵੈ-ਇਛੁਕ ਖੂਨਦਾਨ ਕਰਨ ਉਪਰੰਤ ਹੌਸਲਾ ਅਫਜਾਈ ਕੀਤੀ ਅਤੇ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਸਵੇਰ ਤੱਕ 190 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾ ਵਿੱਚੋ 84 ਨੈਗੇਟਿਵ, 104 ਪੈਡਿੰਗ ਅਤੇ 2 ਰੋਗ ਮੁਕਤ ਹੋ ਚੁੱਕੇ ਹਨ ॥ ਡਿਪਟੀ ਕਮਿਸ਼ਨਰ, ਰੂਪਨਗਰ ਵੱਲੋ ਜਿਲ੍ਹੇ ਦੀ ਕੋਰ ਟੀਮ ਨੂੰ ਉਤਸ਼ਾਹਿਤ ਕਰਦਿਆ ਹੋਇਆ ਉਹਨਾ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਸਿਹਤ ਵਿਭਾਗ ਦੇ ਸਮੂਹ ਵਰਕਰਾਂ/ਕਾਰਕੁੰਨਾਂ ਨੂੰ ਇਸੇ ਤਰ੍ਹਾ ਲੋਕ ਪੱਖੀ ਕੰਮ ਜਾਰੀ ਕਰਨ ਹਿੱਤ ਪ੍ਰੇਰਿਤ ਕੀਤਾ । ਇਸ ਮੌਕੇ ਤੇ ਜਿਲ੍ਹਾ ਮਹਾਂਮਾਰੀ ਅਧਿਕਾਰੀ ਡਾ. ਭੀਮ ਸੇਨ, ਡਾ. ਮੋਹਨ ਕਲੇਰ, ਜਿਲ੍ਹਾ ਟੀਕਾਕਰਨ ਅਫਸਰ, ਡਾ. ਪਵਨ ਸੀਨੀਅਰ ਮੈਡੀਕਲ ਅਫਸਰ ਇੰ. ਰੂਪਨਗਰ, ਡਾ. ਰਾਜੀਵ ਅਗਰਵਾਲ, ਮੁਨੀਸ਼ਾ ਮਾਈਕਰੋਬਾਇਲੋਜਿਸਟ ਅਤੇ ਡਾ. ਰਮਨਦੀਪ ਡੈਂਟਲ ਹਾਜਰ ਸਨ