ਕੈਮਿਸਟਾ ਨੂੰ ਫਲੂ, ਖੰਘ, ਜੁਕਾਮ ਦੀ ਕਿਸੇ ਵਿਅਕਤੀ ਨੂੰ ਦਵਾਈਆਂ ਦੀ ਸਪਲਾਈ ਕਰਨਾ ਸਿਵਲ ਸਰਜਨ ਨੂੰ ਰਿਪੋਰਟ ਕਰਨਾ ਲਾਜਮੀ
ਜੀ ਐਸ ਪੰਨੂ
ਪਟਿਆਲਾ 26 ਅਪ੍ਰੈਲ 2020: ਰਾਜਪੁਰਾ ਦੇ ਕੋਵਿਡ ਜਾਂਚ ਲਈ ਲਏ ਪੰਜ ਸੈਂਪਲਾ ਦੀ ਰਿਪੋਰਟ ਨੇਗੈਟਿਵ ਆਈ ਹੈ ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਰਾਜਪੁਰਾ ਵਿਖੇ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਪੰਜ ਵਿਅਕਤੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਸਨ ਜਿਹਨਾਂ ਦੀ ਰਿਪੋਰਟ ਜਾਂਚ ਲੈਬ ਅਨੁਸਾਰ ਕੋਵਿਡ ਨੇਗੈਟਿਵ ਆਈ ਹੈ, ਜੋ ਕਿ ਰਾਜਪੁਰਾ ਵਾਸੀਆਂ ਲਈ ਇੱਕ ਰਾਹਤ ਦੀ ਖਬਰ ਹੈ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਰਾਜਪੁਰਾ ਵਿਖੇ ਕਰੋਨਾ ਦੀ ਕੜੀ ਨੂੰ ਤੋੜਨ ਲਈ ਪੋਜਟਿਵ ਕੇਸਾਂ ਵੱਲੋਂ ਜੋ ਉਨਾਂ ਦੇ ਨੇੜੇ ਦੇ ਸੰਪਰਕ ਦੱਸੇ ਗਏ ਸਨ, ਉਹਨਾਂ ਸਾਰਿਆਂ ਦੇ ਗਹਿਰਾਈ ਨਾਲ ਕੰਟੈਕਟ ਟਰੇਸਿੰਗ ਕੀਤੀ ਗਈ ਜਿਹਨਾਂ ਵਿਚੋ ਕੁੱਝ ਬਗੈਰ ਫਲੂ ਲੱਛਣਾ ਵਾਲੇ ਕੇਸ ਵੀ ਪਾਏ ਗਏ ਸਨ। ਉਹਨਾਂ ਸਾਰਿਆਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ, ਪ੍ਰੰਤੁ ਬੀਤੇ ਦਿੱਨੀ ਲਏ ਪੰਜਾਂ ਸੈਂਪਲਾ ਦੀ ਰਿਪੋਰਟ ਨੇਗੈਟਿਵ ਆਉਣ ਤੇਂ ਰਾਜਪੁਰਾ ਵਿਖੇ ਕਰੋਨਾ ਦੀ ਕੱੜੀ ਟੁੱਟਦੀ ਜਾਪਦੀ ਹੈ। ਉਹਨਾਂ ਦੱਸਿਆਂ ਕਿ ਇਸ ਤੋਂ ਇਲਾਵਾ ਬੀਤੇ ਦਿਨੀ ਪਟਿਆਲਾ ਸ਼ਹਿਰ, ਨਾਭਾ ਅਤੇ ਸਮਾਣਾ ਚ ਬਣਾਏ ਫਲੂ ਕਾਰਨਰ ਤੋਂ ਵੀ ਕੋਵਿਡ ਜਾਂਚ ਲਈ ਲਏ ਗਏ 54 ਸੈਂਪਲਾ ਦੀ ਰਿਪੋਰਟ ਵੀ ਨੇਗੈਟਿਵ ਆਈ ਹੈ ਉਹਨਾਂ ਕਿਹਾ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਏਰੀਏ ਵਿਚ ਬਣਾਏ ਫਲੁ ਕਾਰਨਰ ਤੋਂ ਕੋਵਿਡ ਜਾਂਚ ਸਬੰਧੀ 45 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉਹਨਾਂ ਦੱਸਿਆਂ ਕਿ ਆਈ. ਸੀ.ਐਮ.ਆਰ.ਤੋਂ ਕੋਵਿਡ ਜਾਂਚ ਲਈ ਰੈਪਿਡ ਐਂਟੀਬੋਡੀਜ ਟੈਸਟਿੰਗ ਸਬੰਧੀ ਨਵੀਆਂ ਗਾਈਡ ਲਾਈਨਜ ਨਾ ਆਉਣ ਕਾਰਣ ਫਿਲਹਾਲ ਰੈਪਿਡ ਟੈਸਟਿੰਗ ਤੇਂ ਰੋਕ ਜਾਰੀ ਹੈ।
ਡਾ. ਮਲਹੋਤਰਾ ਨੇਂ ਕਿਹਾ ਕਿ ਮਹਾਮਾਰੀ ਦੋਰਾਨ ਸੰਭਾਵਤ ਮਰੀਜਾਂ ਤੇਂ ਨਜਰ ਰੱਖਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਫੂਡ ਐਂਡ ਡੱਰਗਜ ਐਡਮਿਨਸਟਰੇਸ਼ਨ ਪੰਜਾਬ ਸਮੂਹ ਜੋਨਲ ਲਾਇਸੈਂਸਿੰਗ ਅਧਿਕਾਰੀ ਨੂੰ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸਾਰੇ ਕੈਮਿਸਟਾ ਵੱਲੋਂ ਸਟੋਰ ਤੇਂ ਜਾਂ ਕਿਸੇ ਵਿਅਕਤੀ ਦੇ ਘਰ ਫਲੂ, ਖੰਘ, ਜੁਕਾਮ ਦੇ ਇਲਾਜ ਲਈ ਦਵਾਈਆਂ ਦੀ ਸਪਲਾਈ ਕਰਨ ਸਬੰਧੀ ਸਿਵਲ ਸਰਜਨ ਨੂੰ ਰਿਪੋਰਟ ਕਰਨਾ ਲਾਜਮੀ ਹੋਵੇਗਾ।ਉਹਨਾਂ ਦੱਸਿਆਂ ਕਿ ਫਲੂ,ਖਾਂਸੀ ਅਤੇ ਜੁਕਾਮ ਦੇ ਇਲਾਜ ਲਈ ਕਿਸੇ ਵਿਅਕਤੀ ਨੂੰ ਦਵਾਈਆਂ ਦੀ ਵਿਕਰੀ ਜਾਂ ਸਪਲਾਈ ਸੰਬੰਧੀ ਜਾਣਕਾਰੀ ਲੋਕਾਂ ਦੇ ਹਿੱਤ ਲਈ ਬਹੁਤ ਜਰੂਰੀ ਹੈ।
ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 544 ਸੈਂਪਲਾਂ ਵਿੱਚੋਂ 61 ਕੋਵਿਡ ਪੌਜਟਿਵ,438 ਨੈਗਟਿਵ ਅਤੇ 45 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਦੋਵੇਂ ਮਰੀਜ਼ਾ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ।