ਹਰੀਸ਼ ਕਾਲੜਾ
ਰੂਪਨਗਰ, 27 ਅਪ੍ਰੈਲ 2020: ਪੰਜਾਬ ਸਕਰਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਾਂ ਸੂਬੇ ਦੀ ਹਰੇਕ ਗ੍ਰਾਮ ਪੰਚਾਇਤ ਵਿੱਚ 550 ਬੂਟੇ ਲਗਾਉਣ ਦਾ ਕੰਮ ਵਿੱਢਿਆ ਗਿਆ ਸੀ । ਜਿਸ ਤਹਿਤ 73 ਲੱਖ ਬੂਟੇ ਵਣ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਸਨ। ਸੂਬੇ ਦੇ ਪੰਚਾਇਤ ਵਿਭਾਗ ਦੇ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਮਿੱਤਰ ਲਗਾਉਣ ਦਾ ਕੰਮ ਆਰੰਭਿਆ ਗਿਆ ਹੈ। ਇਸ ਤਹਿਤ ਹਰੇਕ ਪਿੰਡ ਵਿੱਚ ਜਿੱਥੇ ਪੌਦੇ ਲਗਵਾਏ ਗਏ ਸੀ, ਦੌ-ਦੋ ਵਣ ਮਿੱਤਰ ਲਗਾਏ ਗਏ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਅਵਤਾਰ ਸਿੰਘ ਭੁੱਲਰ ਵੱਲੋਂ ਗ੍ਰਾਮ ਪੰਚਾਇਤ ਭਗਵੰਤਪੁਰਾ, ਬਹਿਰਾਮਪੁਰ ਜ਼ਿਮੀਦਾਰ ਵਿਖੇ ਲਗਾਏ ਵਣ ਮਿੱਤਰਾਂ ਦੇ ਕੰਮ ਦੀ ਚੈਕਿੰਗ ਕੀਤੀ ਗਈ ਅਤੇ ਤਸੱਲੀ ਪ੍ਰਗਟਾਈ ਗਈ। ਉਨ੍ਹਾਂ ਵੱਲੋਂ ਮਗਨਰੇਗਾ ਲਾਭਪਾਤਰੀਆਂ ਨੂੰ ਕੰਮ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਬੀ.ਡੀ.ਪੀ.ਓ. ਪਵਨਪ੍ਰੀਤ ਕੌਰ , ਏ.ਪੀ.ਓ. ਮਗਨਰੇਗਾ ਮਨਿੰਦਰ ਸਿੰਘ, ਗ੍ਰਾਮ ਰੋਜ਼ਗਾਰ ਸਹਾਇਕ ਦਿਲਬਾਗ ਸਿੰਘ, ਸਰਪੰਚ ਗ੍ਰਾਮ ਪੰਚਾਇਤ , ਬਹਿਰਾਮਪੁਰ ਜ਼ਿਮੀਦਾਰ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।