← ਪਿਛੇ ਪਰਤੋ
ਹਰਿੰਦਰ ਨਿੱਕਾ
ਬਰਨਾਲਾ 27 ਅਪਰੈਲ 2020: ਪੱਛਮੀ ਬੰਗਾਲ ਦੀ ਸਰਕਾਰ ਵੱਲੋਂ ਹੋਰਨਾਂ ਸੂੂਬਿਆਂ ਵਿਚ ਫਸੇ ਹੋਏ ਪੱਛਮੀ ਬੰਗਾਲ ਦੇ ਨਾਗਰਿਕਾਂ ਦੀ ਵਿੱਤੀ ਸਹਾਇਤਾ ਲਈ ਐਪ ਜਾਰੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜੇਕਰ ਕੋਈ ਪੱਛਮੀ ਬੰਗਾਲ ਦਾ ਨਾਗਰਿਕ ਇਧਰ ਫਸਿਆ ਹੋਇਆ ਹੈ ਤਾਂ ਉਹ ਪੱਛਮੀ ਬੰਗਾਲ ਸਰਕਾਰ ਵੱਲੋਂ ਜਾਰੀ ਐਪ Sneher Paras –Bengal Migrants Relief Fund ’ਤੇ ਵੇਰਵੇ ਦਰਜ ਕਰ ਕੇ ਨੇਮਾਂ ਅਨੁਸਾਰ 1000 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
Total Responses : 266