ਰਜਨੀਸ਼ ਸਰੀਨ
ਨਵਾਂਸ਼ਹਿਰ, 28 ਅਪਰੈਲ 2020 - ਐਮ ਐਲ ਏ ਅੰਗਦ ਸਿੰਘ ਵੱਲੋਂ ਅੱਜ ਨਵਾਂਸ਼ਹਿਰ ਦੀ ਗੋਕੁਲਧਾਮ ਗਊਸ਼ਾਲਾ ਵੈਲਫ਼ੇਅਰ ਸੁਸਾਇਟੀ ਪੰਡੋਰਾ ਮੁਹੱਲਾ ਨਵਾਂਸ਼ਹਿਰ ਅਤੇ ਬਾਂਕੇ ਬਿਹਾਰੀ ਗਊਸ਼ਾਲਾ ਮੂਸਾਪੁਰ ਰੋਡ ਨਵਾਂਸ਼ਹਿਰ ਦਾ ਦੌਰਾ ਕਰਕੇ, ਦੋਵੇਂ ਥਾਂਈਂ ਗਊ ਚਾਰੇ ਲਈ ਵਿੱਤੀ ਯੋਗਦਾਨ ਪਾਇਆ ਗਿਆ।
ਵਿਧਾਇਕ ਅੰਗਦ ਸਿੰਘ ਨੇ ਦੋਵਾਂ ਗਊਸ਼ਾਲਾਵਾਂ ਵੱਲੋਂ ਬੇਸਹਾਰਾ ਗਊਆਂ ਅਤੇ ਗਊਆਂ ਦੀ ਦੇਸੀ ਨਸਲ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਗੋਕੁਲਧਾਮ ਗਊਸ਼ਾਲਾ ਨੂੰ 15 ਹਜ਼ਾਰ ਅਤੇ ਬਾਂਕੇ ਬਿਹਾਰੀ ਗਊਸ਼ਾਲਾ ਨੂੰ 30 ਹਜ਼ਾਰ ਰੁਪਏ ਦਾ ਵਿੱਤੀ ਯੋਗਦਾਨ ਦਿੱਤਾ।
ਇਸ ਮੌਕੇ ਗੋਕੁਲਧਾਮ ਗਊਸ਼ਾਲਾ ਦੇ ਪ੍ਰਧਾਨ ਰਮਨ ਉਮਟ, ਬਾਂਕੇ ਬਿਹਾਰੀ ਗਊਸ਼ਾਲਾ ਦੇ ਪ੍ਰਧਾਨ ਗੋਪਾਲ ਸ਼ਾਰਧਾ ਤੋਂ ਇਲਾਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ ਲਲਿਤ ਮੋਹਨ ਪਾਠਕ, ਸਾਬਕਾ ਕੌਂਸਲਰ ਰੋਮੀ ਖੋਸਲਾ ਤੇ ਕਮਲਜੀਤ ਲਾਲ ਮੌਜੂਦ ਸਨ।