← ਪਿਛੇ ਪਰਤੋ
ਚੰਡੀਗੜ, 28 ਅਪ੍ਰੈਲ 2020: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਮੁੱਖ ਪ੍ਰੋਜੈਕਟਾਂ ਨੂੰ ਤੇਜੀ ਨਾਲ ਪ੍ਰਵਾਨਗੀ ਦੇਣ ਲਈ ਕੇਂਦਰੀ ਸੜਕੀ ਟਰਾਂਸਪੋਰਟ ਤੇ ਹਾਈਵੇਅ ਮੰਤਰੀ ਸ੍ਰੀ ਨਿਤਨ ਗਡਕਰੀ ਨੂੰ ਅਪੀਲ ਕੀਤੀ ਹੈ। ਇਨ•ਾਂ ਪ੍ਰੋਜੈਕਟਾਂ ਵਿੱਚ ਕੋਵਿਡ 19 ਦੇ ਕਾਰਨ ਦੇਰੀ ਹੋ ਗਈ ਹੈ। ਦੇਸ਼ ਭਰ ਦੇ ਵੱਖ ਵੱਖ ਹਾਈਵੇਅ ਅਤੇ ਸੜਕੀ ਮੁੱਦਿਆਂ ਦਾ ਜਾਇਜਾ ਲੈਣ ਲਈ ਸ੍ਰੀ ਗਡਕਰੀ ਵੱਲੋਂ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਦੇ ਰਾਹੀਂ ਲਏ ਗਏ ਜਾਇਜੇ ਦੌਰਾਨ ਸ੍ਰ੍ਰੀ ਸਿੰਗਲਾ ਨੇ ਇਹ ਮੁੱਦਾ ਉਠਾਇਆ। ਸ੍ਰੀ ਵਿਜੈ ਇੰਦਰ ਸਿੰਗਲਾ ਨੇ 255 ਕਰੋੜ ਰੁਪਏ ਦੀ ਅੰਦਾਜਨ ਰਾਸ਼ੀ ਦੇ ਨੈਸ਼ਨਲ ਹਾਈਵੇਅ ਨੂੰ ਪ੍ਰਗਾਨਗੀ ਦੇਣ ਦੀ ਅਪੀਲ ਕੀਤੀ ਜੋ ਕਿ ਕੋਵਿਡ 19 ਦੇ ਕਾਰਨ ਹੋਈ ਲੌਕਡਾਊਨ ਦੇ ਕਾਰਨ ਪ੍ਰਵਾਨ ਨਹੀਂ ਕੀਤੇ ਗਏ। ਉਨ•ਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਸੀ.ਆਰ.ਆਈ.ਐਫ. ਸਕੀਮ ਦੇ ਹੇਠ 83.14 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਸਤਾਵ ਵੀ ਮਾਰਚ 2020 ਵਿੱਚ ਪੇਸ਼ ਕੀਤੇ ਸਨ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਪ੍ਰਸਤਾਵ ਪ੍ਰਵਾਨ ਕਰਨ ਤੋਂ ਬਾਅਦ ਇੱਕ ਦਮ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। Ñਪੀ.ਡਬਲਯੂ.ਡੀ. ਮੰਤਰੀ ਨੇ ਮਾਨਸਾ ਦੇ ਕਸਬੇ ਬਰੇਟਾਂ ਵਿਖੇ ਫਲਾਈ ਓਵਰ ਬਨਾਉਣ ਅਤੇ ਮੂਣਕ-ਜਾਖਲ-ਬੁਢਲਾਡਾ-ਭੀਖੀ ਨੈਸ਼ਨਲ ਹਾਈਵੇਅ (ਐਨ ਐਚ-148ਬੀ) ਦੇ ਮੁੱਦੇ ਵੀ ਮੀਟਿੰਗ ਦੌਰਨ ਉਠਾਏ। ਉਨ•ਾਂ ਕਿਹਾ ਕਿ ਇਸ ਫਲਾਈ ਓਵਰ ਦੇ ਨਿਰਮਾਣ ਦੇ ਵਾਸਤੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਅਨੁਮਾਨਾਂ ਵਿੱਚ ਪਰਿਵਾਰਤਨ ਦੇ ਵਾਸਤੇ ਪ੍ਰਵਾਨਗੀ ਵੀ ਮੰਗੀ ਹੈ। ਸ੍ਰੀ ਸਿੰਗਲਾ ਨੇ ਦਿੱਲੀ-ਲੁਧਿਆਣਾ-ਕਟੜਾ ਐਕਸਪ੍ਰੈਸਵੇਅ ਪ੍ਰਜੈਕਟ ਨੂੰ ਤੇਜੀ ਨਾਲ ਚਲਾਉਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਕਿਉਂਕਿ ਜ਼ਮੀਨ ਪ੍ਰਾਪਤ ਕਰਨ ਦੇ ਵਾਸਤੇ ਜ਼ਮੀਨ ਪ੍ਰਾਪਤ ਕਰਨ ਵਾਲੀ ਸਮਰੱਥ ਅਥਾਰਟੀ (ਸੀ.ਏ.ਐਲ.ਏ.) ਨਿਯੁਕਤ ਕਰ ਦਿੱਤੀ ਹੈ। ਉਨ•ਾਂ ਨੇ ਇਸ ਪ੍ਰੋਜੈਕਟ ਦੇ ਵਾਸਤੇ ਜਲਦੀ ਤੋਂ ਜਲਦੀ ਜ਼ਮੀਨ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦੁਆਇਆ। ਕੈਬਨਿਟ ਮੰਤਰੀ ਨੇ ਸੂਬੇ ਵਿੱਚ ਲੌਕਡਾਊਨ ਦੀ ਸਥਿਤੀ ਬਾਰੇ ਵੀ ਕੇਂਦਰੀ ਮੰਤਰੀ ਨੂੰ ਇਹ ਵੀ ਦੱਸਿਆ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਲੌਕਡਾਊਨ ਦੇ ਕਾਰਨ ਕੌਮੀ ਮਾਰਗਾਂ 'ਤੇ ਕੋਈ ਵੀ ਟਰੱਕ ਫਸਿਆ ਹੋਇਆ ਨਹੀਂ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਟੋਲ ਪਲਾਜ਼ਿਆਂ 'ਤੇ ਟਰੱਕਾਂ ਵਾਲਿਆਂ ਲਈ ਭੋਜਨ ਦੇ ਪੈਕਟ ਵੀ ਯਕੀਨੀ ਬਣਾ ਰਹੀ ਹੈ।
Total Responses : 266