ਜਗਮੀਤ ਸਿੰਘ
- ਸ਼ੋਸ਼ਲ ਡਿਸ਼ਟੈਂਟ ਸਮੇਤ ਸਾਵਧਾਨੀਆਂ ਰੱਖਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ
ਭਿੱਖੀਵਿੰਡ, 28 ਅਪ੍ਰੈਲ 2020 - ਬੀਮਾਰੀ ਤੇ ਧਰਮ ਦਾ ਆਪਸ ਵਿਚ ਕੋਈ ਸੰਬੰਧ ਨਹੀ ਹੈ, ਪਰ ਕੁਝ ਸਾਵਧਾਨੀਆਂ ਰੱਖਣ ਨਾਲ ਕੋਰੋਨਾ ਵਾਇਰਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮਾੜੀਮੇਘਾ ਵਿਖੇ ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਦੇ ਗ੍ਰਹਿ ਵਿਖੇ ਪਹੁੰਚੇਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਕੋਰੋਨਾ ਬੀਮਾਰੀ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਇਸ ਦਾ ਕੋਈ ਪਤਾ ਨਹੀਂ ਲੱਗਦਾ ਕਿਥੋਂ ਹੋ ਜਾਵੇ, ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਆਪਣੇ-ਆਪ ਨੂੰ ਸੁਰੱਖਿਅਕ ਰੱਖਣ, ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ, ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕਰਨ, ਘਰਾਂ ਵਿਚ ਰਹਿ ਕੇ ਕੋਰੋਨਾ ਖਿਲਾਫ ਜੰਗ ਨੂੰ ਜਿੱਤਣ ਵਿਚ ਸਰਕਾਰ ਦਾ ਸਹਿਯੋਗ ਦੇਣ। ਔਜਲਾਂ ਨੇ ਕਿਹਾ ਕਿ ਕਣਕ ਦੇ ਚੱਲ ਰਹੇ ਸੀਜਨ ਦੌਰਾਨ ਕਿਸਾਨ ਆਪਣੇ-ਆਪ ਦਾ ਖਿਆਲ ਰੱਖਣ, ਜਦੋਂਕਿ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀ ਮੰਡੀਆਂ ਵਿਚ ਪਾਲਣਾ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਦੀ ਕਵਰੇਜ ਕਰ ਰਹੇ ਪੀਲੇਕਾਰਡ ਹੋਲਡਰ ਪੱਤਰਕਾਰਾਂ ਦੇ ਬੀਮੇ ਕਰਨ ਸੰਬੰਧੀ ਪੁੱਛਣ ‘ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਕੋਰੋਨਾ ਖਿਲਾਫ ਜੰਗ ਲੜਣ ਵਾਲੇ ਹਰ ਇਕ ਵਿਅਕਤੀ ਚਾਹੇ ਸਿਹਤ ਵਿਭਾਗ, ਪੰਜਾਬ ਪੁਲਿਸ ਦਾ ਹੋਵੇ, ਚਾਹੇ ਪੱਤਰਕਾਰ ਸਣੇ ਕੋਈ ਵੀ ਮੁਲਾਜ਼ਮ ਹੋਵੇ, ਦਾ ਬੀਮਾ ਹੋਣਾ ਲਾਜ਼ਮੀ ਹੈ ਅਤੇ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਕੋਰੋਨਾ ਖਿਲਾਫ ਜੰਗ ਵਿਚ ਸਰਕਾਰ ਦਾ ਸਾਥ ਦੇਣ ਵਾਲੇ ਮਾਨਤਾ ਪ੍ਰਾਪਤ ਪੀਲੇਕਾਰਡ ਪੱਤਰਕਾਰਾਂ ਦਾ ਬੀਮਾ ਕਰਨ ਤਾਂ ਜੋ ਪੱਤਰਕਾਰ ਭਾਈਚਾਰੇ ਦਾ ਹੌਂਸਲਾ
ਵਧ ਸਕੇ। ਇਸ ਮੌਕੇ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਬਾਬਰ ਔਜਲਾ, ਚੇਅਰਮੈਂਨ ਅਮਨ ਰਣਗੜ੍ਹ ਆਦਿ ਹਾਜਰ ਸਨ।