ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਅਪ੍ਰੈਲ 2020 - ਅੱਜ ਸਮਾਜ ਸੇਵੀ ਹੈਪੀ ਸਰਾਂ ਨੇ ਆਪਣੇ ਬੇਟੇ ਅਲਕਿੰਦਰ ਸਿੰਘ ਉਰਫ਼ ਆਲਿਖ ਸਰਾਂ ਦਾ ਜਨਮ ਦਿਨ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ ਇਸ ਕਰਫਿਊ ਵਿੱਚ ਸੇਵਾ ਨਿਭਾ ਰਹੇ ਪੰਜਾਬ ਪੁਲਿਸ ਫਰੀਦਕੋਟ ਦੇ ਨੌਜਵਾਨਾਂ ਨਾਲ ਕੇਕ ਕੱਟ ਕੇ ਮਨਾਇਆ।
ਸ਼ਹਿਰ ਵਿੱਚ ਲਗਾਏ ਗਏ ਪੁਲਿਸ ਨਾਕਿਆਂ 'ਤੇ ਪਹੁੰਚ ਕੇ ਚਾਹ ਅਤੇ ਸਮੋਸੇ ਵੰਡੇ। ਉਹਨਾਂ ਦੱਸਿਆ ਕਿ ਇਹ ਉਹਨਾਂ ਦੇ ਬੇਟੇ ਦਾ 13ਵਾਂ ਜਨਮ ਦਿਨ ਹੈ ਅਤੇ ਇੱਕ ਵੱਖਰੇ ਢੰਗ ਨਾਲ ਮਨਾਇਆ ਗਿਆ ਹੈ ਅੱਗੇ ਵੀ ਆਪਣੇ ਪਰਿਵਾਰ ਦੇ ਜਨਮ ਦਿਨ ਉਹ ਲੋੜਵੰਦਾਂ ਦੇ ਲੇਖੇ ਅਤੇ ਬਿਰਧ ਆਸ਼ਰਮ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨਾਲ ਮਨਾਉਂਦੇ ਹਨ।
ਉਹਨਾਂ ਦੱਸਿਆ ਕਿ ਇਹ ਪੁਲਿਸ ਮੁਲਾਜ਼ਮ ਸਾਡੇ ਲਈ ਹਰ ਵਕਤ ਇਸ ਕੋਰੋਨਾ ਜਿਹੀ ਮਹਾਂਮਾਰੀ ਨਾਲ ਲੜਣ ਲਈ ਸਾਡੇ ਸਾਰਿਆਂ ਲਈ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੀ ਡਿਊਟੀ ਰੂਪੀ ਸੇਵਾ ਨਿਭਾ ਰਹੇ ਹਨ ਸੋ ਇਹਨਾਂ ਵੀਰਾਂ ਦਾ ਸਨਮਾਨ ਕਰਦੇ ਹੋਏ ਇਹ ਜਨਮ ਦਿਨ ਇਨ੍ਹਾਂ ਨਾਲ ਮਿਲ ਕੇ ਮਨਾਇਆ ਗਿਆ। ਮੈਂ ਦਿਲੋਂ ਰਿਣੀ ਹਾਂ ਸਮੂਹ ਪੁਲਿਸ ਪ੍ਰਸ਼ਾਸਨ ਅਤੇ ਮਾਣਯੋਗ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਜੀ, ਡੀ.ਐੱਸ.ਪੀ. ਸੇਵਾ ਸਿੰਘ ਮੱਲ੍ਹੀ ਜੀ, ਐੱਸ.ਐੱਚ.ਓ. ਰਜੇਸ਼ ਕੁਮਾਰ ਏ.ਐੱਸ.ਆਈ. ਨਗਿੰਦਰ ਸਿੰਘ ਜੀ, ਸਦਰ ਮੁਨਸ਼ੀ ਪਲਵਿੰਦਰ ਸਿੰਘ ਜੀ, ਸੀ.ਏ.ਸਟਾਫ਼ ਮੁਨਸ਼ੀ ਜਸਵੀਰ ਸਿੰਘ ਜੀ, ਐੱਸ.ਆਈ. ਸੁਖਵਿੰਦਰ ਸਿੰਘ ਜੀ ਆਦਿ ਸਾਰੇ ਪੁਲਿਸ ਆਫਿਸਰ ਸਾਹਿਬ ਅਤੇ ਸਾਰੇ ਪੁਲਿਸ ਕਾਂਸਟੇਬਲ ਵੀਰਾਂ ਦਾ ਜਿਨ੍ਹਾਂ ਨੇ ਮੇਰੇ ਬੱਚੇ ਦੇ ਜਨਮ ਦਿਨ ਨੂੰ ਬਹੁਤ ਵਧੀਆ ਢੰਗ ਨਾਲ ਮਨਾਇਆ। ਅਤੇ ਖੁਦ ਐੱਸ.ਐੱਚ.ਓ. ਰਜੇਸ਼ ਕੁਮਾਰ ਜੀ ਆਪਣੀ ਪੁਲਿਸ ਟੀਮ ਨਾਲ ਬੱਚੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਅਤੇ ਬੱਚੇ ਨੂੰ ਕੇਕ ਗਿਫਟ ਕਰਨ ਘਰ ਪਹੁੰਚੇ ਅਤੇ ਸਾਰੇ ਪਰਿਵਾਰ ਨੂੰ ਵੀ ਮੁਬਾਰਕਾਂ ਦਿੱਤੀਆਂ। ਇਸ ਵਕਤ ਹੈਪੀ ਸਰਾਂ ਆਪਣੇ ਬੇਟੇ ਆਲਿਖ ਸਰਾਂ ਨਾਲ ਅਤੇ ਰਣਧੀਰ ਬਰਾੜ, ਬੰਟੀ ਕਨੋਜੀਆ , ਕਰਨ ਬਰਾੜ ਆਦਿ ਮੌਜ਼ੂਦ ਸਨ ।