ਕਿਹਾ, ਹੁਣ ਤੱਕ ਲਏ ਗਏ 525 ਸੈਂਪਲਾਂ 'ਚੋਂ 427 ਨੈਗੇਟਿਵ
ਹੁਸ਼ਿਆਰਪੁਰ, 29 ਅਪ੍ਰੈਲ 2020: ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ 3 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ•ਾਂ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਤੋਂ 25 ਅਪ੍ਰੈਲ ਨੂੰ ਸੰਗਤ ਮੋਰਾਂਵਾਲੀ ਪਿੰਡ ਵਿਖੇ ਪਹੁੰਚੀ ਸੀ ਅਤੇ ਉਨ•ਾਂ ਵਿੱਚੋਂ ਇਕ ਵਿਅਕਤੀ ਬੀਤੇ ਦਿਨ ਪੋਜ਼ੀਟਿਵ ਆਇਆ ਸੀ ਅਤੇ ਅੱਜ 3 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ•ਾਂ ਦੱਸਿਆ ਕਿ ਅੱਜ ਦੇ ਪੋਜ਼ੀਟਿਵ ਮਰੀਜਾਂ ਵਿੱਚ ਜਸਵਿੰਦਰ ਕੌਰ (52), ਪਰਮਜੀਤ ਕੌਰ (53) ਅਤੇ ਮਨਿੰਦਰ ਕੌਰ (20) ਸ਼ਾਮਲ ਹਨ। ਉਨ•ਾਂ ਦੱਸਿਆ ਕਿ ਪਰਮਜੀਤ ਕੌਰ ਅਤੇ ਮਨਿੰਦਰ ਕੌਰ ਮਾਂ- ਧੀ ਹਨ ਅਤੇ ਇਹ ਕਪੂਰਥਲਾ ਜ਼ਿਲ•ੇ ਦੇ ਪਿੰਡ ਅਕਬਰਪੁਰ ਦੇ ਨਿਵਾਸੀ ਹਨ, ਪਰ ਅੱਜਕਲ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਰਹਿ ਰਹੇ ਹਨ।
ਸਿਵਲ ਸਰਜਨ ਸ੍ਰੀ ਜਸਵੀਰ ਸਿੰਘ ਨੇ ਹੁਣ ਤੱਕ ਦੀ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 525 ਸੈਂਪਲ ਲਏ ਗਏ ਹਨ, ਜਿਨ•ਾਂ ਵਿਚੋਂ 427 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, 76 ਸੈਂਪਲਾਂ ਦੀ ਰਿਪੋਰਟ ਅਜੇ ਤੱਕ ਆਉਣੀ ਬਾਕੀ ਹੈ ਅਤੇ 11 ਸੈਂਪਲ ਇਨਵੈਲਿਡ ਪਾਏ ਗਏ ਹਨ। ਉਨ•ਾਂ ਦੱਸਿਆ ਕਿ ਪਿੰਡ ਮੋਰਾਂਵਾਲੀ ਦੇ ਅੱਜ ਸਾਹਮਣੇ ਆਏ 3 ਅਤੇ ਬੀਤੇ ਦਿਨ ਸਾਹਮਣੇ ਆਏ ਇਕ ਕੇਸ ਸਮੇਤ ਹੁਣ ਤੱਕ ਜ਼ਿਲ•ੇ ਵਿੱਚ 10 ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਨ•ਾਂ ਵਿੱਚੋਂ 4 ਮਰੀਜ਼ ਪੂਰੀ ਤਰ•ਾਂ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਦੇ ਪਿੰਡ ਖਨੂਰ ਨਾਲ ਸਬੰਧਤ ਇਕ ਮਰੀਜ਼ ਜੋ ਇਟਲੀ ਤੋਂ ਆਇਆ ਸੀ ਅਤੇ ਉਸ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ, ਵੀ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।