ਹਰੀਸ਼ ਕਾਲੜਾ
- ਜ਼ਿਲ੍ਹੇ ਵਿੱਚ ਆਉਣ ਲਈ ਜਾਂ ਜ਼ਿਲ੍ਹੇ ਤੋਂ ਬਾਹਰ ਜਾਣ ਲਈ ਕੇਵਲ ਸਟੇਟ ਹਾਈਵੇਅ ਸੜਕਾਂ ਦਾ ਇਸਤੇਮਾਲ ਕੀਤਾ ਜਾਵੇ
- ਸਟੇਟ ਹਾਈਵੇਅ ਸੜਕਾਂ ਤੇ ਨਾਕੇ ਲਗਾ ਕੇ ਸਿਹਤ ਵਿਭਾਗ ਵੱਲੋਂ ਕੀਤਾ ਜਾਵੇਗਾ ਮੁੱਢਲਾ ਚੈਕਅੱਪ
ਰੂਪਨਗਰ, 29 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਸਾਰੇ ਸ਼ਹਿਰੀ ਇਲਾਕਾ ਨਿਵਾਸੀਆਂ ਅਤੇ ਵਾਰਡ ਦੇ ਕੌਸਲਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜਰ ਜੇ ਕੋਈ ਸ਼੍ਰੀ ਹਜ਼ੂਰ ਸਾਹਿਬ ਜਾਂ ਦੇਸ਼ ਦੇ ਕਿਸੇ ਵੀ ਬਾਹਰੀ ਰਾਜ ਤੋਂ ਕੋਈ ਵਿਅਕਤੀ ਜਿਲੇ ਵਿਚ ਆਇਆ ਹੈ ਤਾਂ ਇਸ ਦੀ ਸੂਚਨਾ ਆਪਣੇ ਸਬ ਡਵੀਜ਼ਨ ਦਫਤਰਾਂ ਜਾਂ ਜ਼ਿਲਾਂ ਕੰਟਰੋਲ ਰੂਮ ਨੰਬਰ 01881-221157 , ਸਬ ਡਵੀਜਨ ਰੂਪਨਗਰ ਦੇ ਕੰਟਰੋਲ ਰੂਮ ਨੰਬਰ 01881-221155 , ਸਬ ਡਵੀਜ਼ਨ ਸ਼੍ਰੀ ਚਮਕੌਰ ਸਾਹਿਬ ਦੇ ਕੰਟਰੋਲ ਰੂਮ ਨੰਬਰ 01881-261600, ਸਬ ਡਵੀਜਨ ਸ਼੍ਰੀ ਆਨੰਦਪੁਰ ਸਾਹਿਬ ਦੇ ਕੰਟਰੋਲ ਨੰਬਰ 01887-232015,ਸਬ ਡਵੀਜ਼ਨ ਮੋਰਿੰਡਾ ਕੰਟਰੋਲ ਨੰਬਰ 88472-03905 ਅਤੇ ਸਬ ਡਵੀਜ਼ਨ ਨੰਗਲ ਕੰਟਰੋਲ ਨੰਬਰ 01887-221030 ਦੇ ਸੰਪਰਕ ਨੰਬਰਾਂ ਤੇ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਐਸੇਂਸ਼ੀਅਲ ਸਰਵਿਸਜ਼ ਦੇ ਲਈ ਜ਼ਿਹੜੇ ਵਾਹਨ ਚਾਲਕਾਂ ਨੂੰ ਛੋਟ ਦਿੱਤੀ ਗਈ ਹੈ ਉਹ ਜ਼ਿਲ੍ਹੇ ਵਿੱਚ ਆਉਣ ਵੇਲੇ ਜਾਂ ਜ਼ਿਲ੍ਹੇ ਤੋਂ ਬਾਹਰ ਜਾਣ ਲਈ ਕੇਵਲ ਸਟੇਟ ਹਾਈਵੇਅ ਸੜਕਾਂ ਦਾ ਇਸਤੇਮਾਲ ਕਰਨਗੇ । ਇਨ੍ਹਾਂ ਸਟੇਟ ਹਾਈਵੇਅ ਸੜਕਾਂ ਤੇ ਪੁਲਿਸ ਵਿਭਾਗ ਵੱਲੋਂ ਵਿਸ਼ੇਸ਼ ਨਾਕੇ ਲਗਾ ਕੇ ਸਿਹਤ ਵਿਭਾਗ ਵੱਲੋਂ ਵਾਹਨਾਂ ਨੂੰ ਰੋਕ ਕੇ ਸਾਰਿਆਂ ਦਾ ਮੁਢਲਾ ਚੈਕਅੱਪ ਵੀ ਕੀਤਾ ਜਾ ਰਿਹਾ ਹੈ। ਚੈਕਅੱਪ ਦੌਰਾਨ ਜੇਕਰ ਕਿਸੇ ਦੇ ਵਿੱਚ ਕਰੋਨਾ ਵਾਇਰਸ ਦਾ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਨੋਟੀਫਾਇਡ ਕੀਤੇ ਗਏ ਆਈਸੋਲੇਸ਼ਨ ਵਾਰਡ ਵਿੱਚ ਰੱਖ ਕੇ ਇਲਾਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਟੇਟ ਹਾਈਵੇਅ ਤੋਂ ਇਲਾਵਾ ਜਾਣ ਦੇ ਲਈ ਲਿੰਕ ਸੜਕਾਂ ਦਾ ਇਸਤੇਮਾਲ ਬਿਲਕੁੱਲ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਪਾਇਆ ਗਿਆ ਕਿ ਕੋਈ ਵਾਹਨ ਚਾਲਕ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਾਣ ਦੇ ਲਈ ਲਿੰਕ ਸੜਕਾਂ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਦੇ ਖਿਲਾਫ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਆਈ ਲੇਬਰ ਦੇ ਰਹਿਣ ਦੇ ਲਈ ਪਿੰਡਾਂ ਵਿੱਚ ਵੱਖਰੀ ਜਗ੍ਹਾਂ ਬਣਾਈ ਜਾਵੇ। ਇਨ੍ਹਾਂ ਨੂੰ ਡੇਜ਼ੀਗਨੇਟ ਕੀਤੇ ਗਏ ਸਥਾਨ ਤੇ ਰੱਖਿਆ ਜਾਵੇ ਅਤੇ ਸ਼ੋਸ਼ਲ ਡਿਸਟੈਂਸ ,ਮਾਸਕ ਅਤੇ ਸੈਨੀਟਾਈਜ਼ਰ ਦੇ ਇਸਤੇਮਾਲ ਦੇ ਸਾਰੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨਾਗਰਿਕਾਂ , ਜਿਨ੍ਹਾਂ ਵਿੱਚ ਬਾਹਰਲੇ ਰਾਜਾਂ ਵਿੱਚ ਗਏ ਆਮ ਲੋਕ , ਕੰਬਾਇਨਾਂ ਜਾਂ ਰੀਪਰਾਂ ਦੇ ਚਾਲਕ ਅਤੇ ਬਾਹਰੀ ਰਾਜਾਂ ਤੋਂ ਆਏ ਹਰ ਇੱਕ ਵਿਅਕਤੀ ਦੇ ਲਈ 21 ਦਿਨ ਦਾ ਇਕਾਂਤਵਾਸ ਜ਼ਰੂਰੀ ਹੈ ।ਇਸਲਈ ਕੋਵਿਡ-19 ਸਬੰਧੀ ਬਣਾਏ ਗਏ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਵੇ।