ਮਨਿੰਦਰਜੀਤ ਸਿੱਧੂ
- ਔਰਤਾਂ ਦੀ ਸਿਹਤ ਸੁਰੱਖਿਆ ਲਈ ਵਿਸ਼ੇਸ਼ ਉਪਰਾਲਾ ਜੈਤੋਂ
ਜੈਤੋ, 30 ਅਪ੍ਰੈਲ 2020 - ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਘਰਾਂ ਵਿੱਚ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਨਾਲ ਸਬੰਧਤ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਵੱਲੋਂ ਵੀ ਆਪਣੇ ਪੱਧਰ ਤੇ ਵੱਖ ਵੱਖ ਕਾਰਜਾਂ ਵਿੱਚ ਲੋਕਾਂ ਦੀ ਇਸਮੁਸ਼ਕਲ ਘੜੀ ਵਿਚ ਮੱਦਦ ਕੀਤੀ ਜਾ ਰਹੀ ਹੈ ।ਇਹ ਜਾਣਕਾਰੀ ਐਸ ਡੀ ਐਮ ਜੈਤੋ ਮੈਡਮ ਮਨਦੀਪ ਕੌਰ ਨੇ ਦਿੱਤੀ ਅਤੇ ਜੈਤੋ ਦੀ ਰੇਗਰ ਬਸਤੀ ਸਮੇਤ ਵੱਖ ਵੱਖਇਲਾਕਿਆਂ ਵਿੱਚ ਔਰਤਾਂ ਨੂੰ ਸੈਨਟਰੀ ਪੈਡ ਵੰਡਣ ਅਤੇ ਨੋਬਲ ਕਰੋਨਾ ਸਬੰਧੀ ਜਾਗਰੂਕ ਕਰਨ ਲਈ ਮਾਸਕ ਅਤੇ ਪੈਂਫਲਿਟ ਵੀ ਵੰਡੇ।
ਉਨ੍ਹਾਂ ਦੱਸਿਆ ਕਿ ਅੱਜ ਸਬ-ਡਵੀਜ਼ਨ ਜੈਤੋਂ ਦੇ ਵੱਖ-ਵੱਖ ਇਲਾਕਿਆਂ ਵਿੱਚ ਔਰਤਾਂ ਨੂੰ ਸੈਨੇਟਰੀ ਪੈਡਜ਼ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਦੇ ਧਿਆਨ ਵਿੱਚ ਆਇਆ ਸੀ ਔਰਤਾਂ ਨੂੰ ਸੈਨੇਟਰੀ ਪੈਡਜ਼ ਦੀ ਕਾਫ਼ੀ ਕਿੱਲਤ ਮਹਿਸੂਸ ਹੋ ਰਹੀ ਹੈ ਅਤੇ ਕਰਫਿਊ ਦੌਰਾਨ ਉਹ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਪਾਰਹੀਆਂ। ਉਨ੍ਹਾ ਦੱਸਿਆ ਕਿ ਉਹ ਖੁਦ ਔਰਤ ਹੋਣ ਦੇ ਨਾਤੇ ਔਰਤਾਂ ਦੀ ਸਮੱਸਿਆ ਨੂੰ ਸਮਝ ਸਕਦੇ ਹਨ ਇਸ ਲਈ ਉਹ ਇਹ ਸੈਨੇਟਰੀ ਪੈਡਜ਼ ਵੰਡ ਰਹੇ ਹਨ।ਇਸ ਤੋਂਪਹਿਲਾਂ ਵੀ ਸਬ ਡਵੀਜ਼ਨ ਵਿਚ ਲੋੜਵੰਦ ਔੌਰਤਾਂ ਨੂੰ 450 ਸੈਨੇਟਰੀ ਪੈਡਜ ਵੰਡੇ ਗਏ ਸਨ।
ਉਨ੍ਹਾ ਦੱਸਿਆ ਕਿ ਅੱਜ ਕਰੀਬ 1400 ਸੈਨੇਟਰੀ ਪੈਡਜ਼ ਵੰਡੇ ਗਏ ਹਨ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾ ਕਿਹਾ ਕਿ ਔਰਤਾਂ ਦੀ ਸਮੱਸਿਆ ਨੂੰਸਮਝਦੇ ਹੋਏ ਉਨ੍ਹਾ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸੰਕਟ ਦੀ ਘੜੀ ਵਿਚ ਹਰ ਸਮੇਂਔਰਤਾਂ ਦੇ ਨਾਲ ਖੜੇ ਹਨ। ਇਸ ਮੌਕੇ ਔਰਤਾਂ ਨੂੰ ਨੋਵਲ ਕਰੋਨਾ ਬਿਮਾਰੀ ਦੀ ਰੋਕਥਾਮ ਅਤੇ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਸਬੰਧੀ ਵੀ ਜਾਗਰੂਕ ਕੀਤਾਗਿਆ। ਉਨ੍ਹਾਂ ਦੱਸਿਆ ਕਿ ਇਹ ਮਾਸਕ ਆਂਗਨਵਾੜੀ ਵਰਕਰਾਂ ਵੱਲੋਂ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਕਾਰਜ ਵਿੱਚ ਸ੍ਰੀ ਰਾਜੀਵ ਸਿਕਰੀ ਸਮਸਤ ਸਾਂਈ ਪਰਿਵਾਰ ਅਤੇ ਰਾਕੇਸ਼ ਨਰੂਲਾ ਬਠਿੰਡਾ ਵਿਕਾਸ ਮੰਚ ਤੋਂ ਇਲਾਵਾ ਡਾ ਵੀਨਾ ਗਰਗਪ੍ਰਿੰਸੀਪਲ ਭਾਈ ਭਗਤੂਆਣਾ ਕਾਲਜ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਹੀਰਾ ਵੰਤੀ,ਮਿਸ ਨੀਰੂ ਗਰਗਬੀਡੀਪੀਓ ਜੈਤੋ, ਵੀ ਹਾਜ਼ਰ ਸਨ।