← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 30 ਅਪ੍ਰੈਲ 2020 - ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿਲੀ ਅੰਮ੍ਰਿਤਸਰ ਐਕਸਪ੍ਰੈੱਸ ਹਾਈਵੇ ਬਾਰੇ ਗੱਲਬਾਤ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਆਖਿਆ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਪਾਖੰਡ ਕਰ ਰਹੀ ਹੈ ਜੋ ਵੀ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਲਈ ਪੈਸੇ ਜਾ ਵੱਡਾ ਪ੍ਰੋਜੈਕਟ ਆਉਂਦੇ ਹਨ। ਉਨ੍ਹਾਂ ਨੂੰ ਉਹ ਚੁੱਕ ਕੇ ਬਠਿੰਡੇ ਲੈ ਜਾਦੇ ਹਨ। ਜੇਕਰ ਉਨ੍ਹਾਂ ਨੇ ਅੰਮ੍ਰਿਤਸਰ ਨਾਲ ਇੰਜ ਵਿਤਕਰਾ ਹੀ ਕਰਨਾ ਹੈ ਤਾਂ ਫਿਰ ਉਨ੍ਹਾਂ ਨੂੰ ਅੰਮ੍ਰਿਤਸਰ ਵੀ ਨਹੀ ਆਉਣਾ ਚਾਹੀਦਾ ਕਿਉਂਕਿ ਉਹ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚਦੇ ਹਨ ਜੇਕਰ ਉਨ੍ਹਾਂ ਵੱਲੋਂ ਗੁਰੂ ਨਗਰੀ ਨੂੰ ਵੱਡੇ ਪ੍ਰੋਜੈਕਟਾਂ ਤੋਂ ਵਾਂਝਾ ਹੀ ਰੱਖਣਾ ਹੈ। ਉਨ੍ਹਾਂ ਵੱਲੋਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ਹਾਈਵੇ ਨੂੰ ਅੰਮ੍ਰਿਤਸਰ ਦੀ ਹਦੂਦ ਤੋਂ ਬਾਹਰ ਰੱਖਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਦਿਲੀ ਅੰਮ੍ਰਿਤਸਰ ਐਕਸਪ੍ਰੈੱਸ ਹਾਈਵੇ ਦੀ ਗੁਲਾਬੀ ਯੋਜਨਾ 2016 'ਚ ਅੰਮ੍ਰਿਤਸਰ ਦੇ ਅਨੁਕੂਲ ਆਈ ਸੀ ਜਿਸ ਨੂੰ ਹੁਣ ਅੰਮ੍ਰਿਤਸਰ ਦੇ ਹਦੁਦ ਤੋਂ ਦੂਰ ਕਰਨਾ ਸਰਾਸਰ ਧੱਕਾ ਹੈ। ਇਸ ਗੱਲਬਾਤ ਦੇ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਕਈ ਵਾਰ ਭਾਵੁਕ ਵੀ ਹੋਏ।
Total Responses : 266