ਅਸ਼ੋਕ ਵਰਮਾ
- ਬੁੱਧਵਾਰ ਨੂੰ ਲਏ 85 ਨਮੂਨਿਆਂ ਦੀ ਰਿਪੋਰਟ ਬਾਕੀ
ਬਠਿੰਡਾ, 30 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਤੋਂ ਭੇਜੇ 5 ਹੋਰ ਨਮੂਨਿਆਂ ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਹੈ ਕਿ ਕੋਟਾ ਤੋਂ ਪਰਤੇ ਸਾਰੇ 25 ਵਿਦਿਆਰਥੀਆਂ ਦੀ ਵੀ ਨੈਗੇਟਿਵ ਰਿਪੋਰਟ ਪ੍ਰਾਪਤ ਹੋਈ ਹੈ। ਇਸ ਤੋਂ ਬਿਨਾਂ ਬੀਤੇ ਕੱਲ ਲਏ ਗਏ 85 ਨਮੂਨਿਆਂ ਦੀ ਰਿਪੋਰਟ ਆਉਣੀ ਬਕਾਇਆ ਹੈ ਜਦੋ ਕਿ ਵੀਰਵਾਰ ਨੂੰ ਖਬਰ ਲਿਖੇ ਜਾਣ ਤੱਕ ਨਮੂਨੇ ਲਏ ਜਾ ਰਹੇ ਸਨ।
ਬੀਤੀ ਸ਼ਾਮ ਤੱਕ ਜਿਲੇ ਵਿਚ 660 ਨਮੂਨੇ ਲਏ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 2 ਮਰੀਜਾਂ ਦਾ ਰਿਪੋਰਟ ਪਾਜ਼ੀਟਿਵ ਆਈ ਸੀ। ਉਹ ਦੋਨੋਂ ਪੰਜਾਬ ਤੋਂ ਬਾਹਰ ਤੋਂ ਪਰਤੇ ਸਨ। ਉਨਾਂ ਨੂੰ ਪੰਜਾਬ ਪੁੱਜ਼ਣ ਦੇ ਸਮੇਂ ਤੋਂ ਹੀ ਅਲਗ ਰੱਖਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਜੋ ਵੀ ਬਾਹਰੋਂ ਆਇਆ ਹੈ ਉਸਨੂੰ ਹੁਣ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ।
ਪਿਛਲੇ 24 ਘੰਟਿਆਂ ਵਿਚ ਜ਼ਿਲ੍ਹਾ ਵਿਚ ਨਾਂਦੇੜ ਤੋਂ 114 ਸਰਧਾਲੂ ਪਰਤੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਪਰ ਕਰਫਿਊ ਦਾ ਸਖਤੀ ਨਾਲ ਪਾਲਣਾ ਜਾਰੀ ਰੱਖਣ ਤਾਂਹੀ ਅਸੀਂ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।