ਰਜਨੀਸ਼ ਸਰੀਨ
ਨਵਾਂ ਸ਼ਹਿਰ, 1 ਮਈ 2020 - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਨਵੀ੍ ਪੈਨਸ਼ਨ ਸਕੀਮ ਤਹਿਤ ਆਉਦੇ ਸੂਬੇ ਭਰ ਦੇ ਸਮੂਹ ਕਰਮਚਾਰੀਆਂ ਨੇ ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ਚ ਆਪਣੇ ਘਰਾਂ ਤੇ ਜੱਥੇਬੰਦੀ ਦੀ ਝੰਡੇ ਲਹਿਰਾਏ ਅਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਦੇ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਦਾ ਕਹਿਣਾ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਕਰਮਚਾਰੀ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਸੀ ਜਦਕਿ ਨਵੀਂ ਸਕੀਮ ਚ ਕੋਈ ਸਮਾਜਿਕ ਸੁਰੱਖਿਆ ਪੱਖ ਨਹੀਂ ਹੈ । ਨਵੀਂ ਪੈਨਸ਼ਨ ਸਕੀਮ ਨਾਲ ਰਾਜ ਦਾ ਪੈਸਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ।ਜਿਸ ਪੈਸੇ ਨਾਲ ਸਰਕਾਰ ਨੇ ਰਾਜ ਚ ਕਲਿਆਣਕਾਰੀ ਸਕੀਮਾ ਚਲਾਉਣੀਆਂ ਸਨ ,ਉਹ ਅਰਬਾਂ ਰੁਪਈਆ ਕੰਪਨੀਆਂ ਦੇ ਫੰਡ ਮੈਨੇਜਰ ਸ਼ੇਅਰ ਬਾਜ਼ਾਰ ਚ ਲਾ ਰਹੇ ਹਨ ਅੰਦਾਜ਼ਨ 16000ਕਰੋੜ ਰੁਪਇਆ ਇਹਨਾ ਫੰਡ ਮੈਨੇਜਰਾਂ ਕੋਲੋਂ ਵਾਪਸ ਸਰਕਾਰੀ ਖਜ਼ਾਨੇ ਚੋਂ ਲਿਆਉਣ ਲਈ ਨਵੀਂ ਪੈਨਸ਼ਨ ਸਕੀਮ ਜਿਹੀ ਮੁਲਾਜ਼ਮ ਮਾਰੂ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ । ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਕੰਨਵੀਨਰ ਸ਼੍ਰੀ ਗੁਰਦਿਆਲ ਮਾਨ ਦੀ ਅਗਵਾਈ ਚ ਪੂਰੇ ਜ਼ਿਲ੍ਹੇ ਚੋਂ ਇਹ ਐਕਸ਼ਨ ਸਫਲ ਰਿਹਾ । ਇਸ ਸਮੇਂ ਹਰਪ੍ਰੀਤ ਸਿੰਘ ਬੰਗਾ,ਸੁਦੇਸ ਕੁਮਾਰ,ਮੈਡਮ ਲਾਲੀ ਜੋਸੀ,ਅਮਰੀਕ ਕੌਰ,ਜਮੁਨਾ ਦੇਵੀ,ਮਨਜੀਤ ਕੌਰ,ਜੁਝਾਰ ਸੰਹੂਗੜਾ,ਅੰਮਿਤ ਜਗੋਤਾ,ਨੀਲ ਕਮਲ,ਮਨੋਹਰ ਲਾਲ,ਕ੍ਰਾਤੀਸਿੰਘ,ਵਿੱਕੀ ਸਾਹਿਬਾ, ਸ਼ੈਲੀ ਮਾਨ,ਰਵਿੰਦਰ ਕੁਮਾਰ,ਸਤੀਸ਼ ਕੁਮਾਰ,ਸੁਰਿੰਦਰ ਛੂਛੇਵਾਲ,ਭੁਪਿੰਦਰ ਸਿੰਘ,ਹਰਚਰਨ ਸਿੰਘ , ਅਸੋਕ ਪਠਲਾਵਾ,ਮਨਜਿੰਦਰ ਸਿੰਘ ਰਾਹੋਂ,ਜਗਦੀਸ਼ ਸਿੰਘ ਰਾਹੋਂ,ਇਕਬਾਲ ਸਿੰਘ,
ਆਦਿ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿਹਾ ਕਰਮਚਾਰੀਆਂ ਨੂੰ ਸਰਕਾਰ ਤੇ ਰੋਸ ਹੈ ਕਿ ਕੋਰੋਨਾ ਦਾ ਬਹਾਨਾ ਲਾ ਕੇ ਕੇਂਦਰ ਤੇ ਰਾਜ ਸਰਕਾਰਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤਾ ਰੋਕਣ ਅਤੇ ਤਨਖਾਹਾਂ ਘਟਾਉਣ ਦੇ ਰਾਹ ਚੱਲਣ ਪਈਆਂ ਹਨ। ਕੇਂਦਰ ਸਰਕਾਰ ਕੰਟਰੀਬਿਊਟਰੀ ਫੰਡ ਦਾ ਮੈਚਿੰਗ ਸ਼ੇਅਰ 14%ਤੋ ਘਟਾ ਕੇ 10%ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਇਕ ਪਾਸੇ ਚੁਪੀਤੇ ਸਰਮਾਏਦਾਰਾਂ ਦਾ 68000 ਕਰੋੜ ਤੋਂ ਵੱਧ ਕਰਜਾ ਮੁਆਫ ਕਰ ਦਿੱਤਾ ਹੈ ਦੂਜੇ ਪਾਸੇ ਕੋਰੋਨਾ ਦਾ ਖਰਚਾ ਮੱਧ ਵਰਗ ਅਤੇ ਕਰਮਚਾਰੀਆ ਦੇ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਖ਼ਜ਼ਾਨਾ ਦਫ਼ਤਰਾਂ ਨੇ ਤਨਖਾਹ ਬਿਲ ਫੜਨ ਤੋਂ ਇਨਕਾਰ ਕਰ ਦਿੱਤਾ ਹੈ । ਇਹਨਾਂ ਗੱਲਾਂ ਕਰਕੇ ਪੂਰੇ ਜ਼ਿਲ੍ਹੇ ਚੋਂ ਮੁਲਾਜ਼ਮਾਂ ਨੇ ਆਪਣੇ ਆਪਣੇ ਘਰਾਂ ਚੋਂ ਰਹਿ ਕੇ ਸਰਕਾਰ ਅਤੇ ਐਨ ਪੀ ਐੱਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।