ਨਵਾਂਸਹਿਰ, 1 ਮਈ 2020 - ਸ਼ੁਸੀਲ ਕੁਮਾਰ ਤੁਲੀ ਪੀ.ਈ.ਐਸ ਵਲੋਂ ਅੱਜ ਤਰੱਕੀ ਉਪਰੰਤ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲ਼ਾਂ ਆਪ ਸਸਸਸ ਕਿਆਮਪੁਰ(ਸੁਧਾਰ) ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਪ੍ਰਿੰਸੀਪਲ ਸਨ ਤੇ ਇੱਥੋਂ ਆਪ ਦੀ ਤੱਰਕੀ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸਹੀਦ ਭਗਤ ਸਿੰਘ ਨਗਰ ਦੀ ਹੋਈ ਹੈ । ਅਹੁਦਾ ਸੰਭਾਲਣ ਉਪਰੰਤ ਆਪ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।
ਉਹਨਾਂ ਕਿਹਾ ਕਿ ਉਹ ਪੰਜਾਬ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਜਿਸ ਵੀ ਕਿਸੇ ਕਰਮਚਾਰੀ ਦਾ ਕੋਈ ਕੇਸ ਪੈਡਿੰਗ ਹੈ ਉਹ ਉਸ ਨਾਲ ਸਿੱਧਾ ਰਾਬਤਾ ਕਾਇਮ ਕਰੇ ਉਹ ਹਰ ਇੱਕ ਕਰਮਚਾਰੀ ਦਾ ਕੰਮ ਪੂਰੀ ਇਮਨਾਦਾਰੀ ਨਾਲ ਕਰਨਗੇ ਤੇ ਕਰਵਾਉਣਗੇ।ਇਸ ਮੌਕੇ ਉਹਨਾਂ ਕਿਹਾ ਕਿ ਉਹ ਜਿਲੇ ਵਿੱਚ ਬੱਚਿਆ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ ਤੇ ਜ਼ਿਲ੍ਹੇ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ।
ਇਸ ਮੌਕੇ ਹਰਚਰਨ ਸਿੰਘ ਸਾਬਕਾ ਜਿਲਾ ਸਿਖਿਆ ਅਫਸਰ, ਰਾਜਨ ਭਾਰਦਵਾਜ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ), ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ, ਪ੍ਰਿੰ. ਅਮਰੀਕ ਸਿੰਘ ਮੰਢਾਲੀ, ਲਲਿਤ ਸ਼ਰਮਾ ,ਡਾ. ਮਾਨਸੀ ਬੇਟੀ ਸੁਸ਼ੀਲ
ਕੁਮਾਰ, ਲੈਕਚਰਾਰ ਪਰਮਜੀਤ ਸਿੰਘ ਮਹਿਤਾ ਨੰਗਲ,ਪ੍ਰਿੰ. ਰਾਜੇਸ਼ ਕੁਮਾਰ,ਪ੍ਰਮੋਦ ਭਾਰਤੀ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ, , ਵਿਨੇ ਕੁਮਾਰ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ, ,ਆਦਿ ਸਮੇਤ ਸਮੂਹ ਸਟਾਫ ਹਾਜਰ ਸੀ।