ਹਰੀਸ਼ ਕਾਲੜਾ
- ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾ ਤੱਕ ਲਿਜਾਉਣ ਤੱਕ ਬਹੁਤ ਸਹਾਇਕ ਸਾਬਿਤ ਹੋਵੇਗੀ ਇਹ ਐਬੂਲੈਂਸ - ਡੀ.ਸੀ.
ਰੂਪਨਗਰ, 1 ਮਈ 2020 : ਗ੍ਰਾਮ ਪੰਚਾਇਤ ਗੋਪਾਲ ਪੁਰ ਬਲਾਕ ਨੂਰਪੁਰ ਬੇਦੀ ਦੇ ਭਾਈ ਕਨੱਈਆ ਰਾਹਤ ਫਾਊਡੇਸ਼ਨ ਵੱਲੋਂ ਇੱਕ ਐਬੂਲੈਂਸ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੇ ਸਪੁਰਦ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਬੂਲੈਂਸ ਜ਼ਿਲ੍ਹੇ ਵਿੱਚ ਕਰੋਨਾ ਬਿਮਾਰੀ ਸਬੰਧੀ ਚਲ ਰਹੀ ਗਤੀਵਿਧੀਆਂ ਅਤੇ ਮਰੀਜ਼ਾਂ ਦੇ ਪ੍ਰਯੋਗ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜ਼ਦੋਂ ਤੱਕ ਇਹ ਕਰੋਨਾ ਬਿਮਾਰੀ ਸਬੰਧੀ ਗਤੀਵਿਧੀਆਂ ਚੱਲਣਗੀਆਂ ਉਦੋਂ ਤੱਕ ਇਹ ਐਬੂਲੈਂਸ ਸਿਹਤ ਵਿਭਾਗ ਨੂੰ ਸੌਪ ਦਿੱਤੀ ਗਈ ਹੈ।
ਇਸ ਤੋਂ ਬਾਅਦ ਇਹ ਐਬੂਲੈਂਸ ਵਾਪਿਸ ਗ੍ਰਾਮ ਪੰਚਾਇਤ ਨੂੰ ਦੇ ਦਿੱਤੀ ਜਾਵੇਗੀ। ਉਨ੍ਹਾਂ ਨੇ ਗ੍ਰਾਮ ਪੰਚਾਇਤ ਗੋਪਾਲ ਪੁਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਲਈ ਮਰੀਜ਼ਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਕੇ ਜਾਣ ਲਈ ਇਹ ਐਬੂਲੈਂਸ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਇਸ ਐਬੂਲੈਂਸ ਦੇ ਨਾਲ ਸਿਹਤ ਵਿਭਾਗ ਨੂੰ ਬਹੁਤ ਸਹਿਯੋਗ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਕਈ ਸਹਿਯੋਗੀ ਸਾਹਮਣੇ ਆਉਣਗੇ ਅਤੇ ਰਾਹਤ ਕਾਰਜਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਦੇਣਗੇ।
ਇਸ ਦੌਰਾਨ ਪਿੰਡ ਦੇ ਸਰਪੰਚ ਰੋਹਿਤ ਸ਼ਰਮਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੀ ਇੱਛਾ ਸੀ ਕਿ ਇਹ ਐਬੂਲੈਂਸ ਲੋਕਾਂ ਦੇ ਕੰਮ ਆਵੇ ਅਤੇ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਹ ਐਬੂਲੈਂਸ ਸੌਪ ਦਿੱਤੀ ਗਈ ਹੈ। ਜਿੰਨੀ ਦੇਰ ਤੱਕ ਕਰੋਨਾ ਬਿਮਾਰੀ ਸਬੰਧੀ ਗਤੀਵਿਧੀਆਂ ਚੱਲਣਗੀਆਂ ਉਦੋਂ ਤੱਕ ਇਹ ਐਬੂਲੈਂਸ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕੋਲ ਰਹੇਗੀ। ਜ਼ਿਲ੍ਹਾ ਪ੍ਰਸ਼ਾਸ਼ਨ ਜ਼ਰੂਰਤ ਦੇ ਅਨੁਸਾਰ ਇਸ ਐਬੂਲੈਂਸ ਦਾ ਪ੍ਰਯੋਗ ਕਰ ਸਕਦੇ ਹਨ। ਇਸ ਮੌਕੇ ਤੇ ਨੰਬਰਦਾਰ ਪਰਮਿੰਦਰ ਸਿੰਘ, ਅਮਰੀਕ ਸਿੰਘ ਅਤੇ ਸੂਰਜ ਧੀਮਾਨ ਵੀ ਹਾਜ਼ਰ ਸਨ।