ਅਸ਼ੋਕ ਵਰਮਾ
ਮਾਨਸਾ, 1 ਮਈ 2020 - ਕੌਮਾਂਤਰੀ ਕਿਰਤ ਦਿਹਾੜੇ ਮੌਕੇ ਕਾਮਰੇਡ ਜੀਤਾ ਕੌਰ ਭਵਨ ਵਿਖੇ ਮਜਦੂਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਨਾਅਰੇ ਲਾਉਂਦੇ ਹੋਏ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੀ ਦਫਤਰ ਸਕੱਤਰ ਤੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕਿਰਤ ਦਿਹਾੜੇ ਦੇ ਸ਼ਹੀਦਾਂ ਨੇ ਮਜਦੂਰ ਜਮਾਤ ਦੀ ਬੇਹਤਰੀ ਲਈ ਪੂੰਜੀਵਾਦੀ ਰਾਜ ਪ੍ਰਬੰਧ ਨਾਲ ਟਕਰਾਉਂਦਿਆ ਸ਼ਹਾਦਤਾਂ ਦਿੱਤੀਆਂ ਸਨ। ਉਨਾਂ ਕਿਹਾ ਕਿ ਗਲ ਸੜ ਚੁੱਕਿਆ ਪੂੰਜੀਵਾਦੀ ਫਾਸ਼ੀਵਾਦੀ ਰੂਪ ਧਾਰਨ ਕਰਕ ਕਿਰਤੀ ਲੋਕਾਂ ਲਈ ਹੋਰ ਵੀ ਖੂੰਖਾਰ ਹੋ ਗਿਆ ਹੈ ਜਿਸ ਦੇ ਸੰਕਟ ਦਾ ਅੱਜ ਭਾਰਤ ਦੀ ਮਜਦੂਰ ਜਮਾਤ ਸਾਹਮਣਾ ਕਰ ਰਹੀ ਹੈ।
ਉਨਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਜਿੱਥੇ ਮਜਦੂਰਾਂ ਨੂੰ ਸੈਂਕੜੇ, ਹਜਾਰ ਕਿਲੋਮੀਟਰਾਂ ਦਾ ਫਾਸਲਾ ਤਮਾਮ ਸੰਕਟਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਤੈਅ ਕਰਨਾ ਪਿਆ ਉੱਥੇ ਕੇਂਦਰ ਤੇ ਸੂਬਾ ਸਰਕਾਰਾਂ ਕੋਰੋਨਾ ਦੀ ਆੜ ਚ ਕੰਮ ਦਿਹਾੜੀ 8ਘੰਟੇ ਦੀ ਬਜਾਏ 12ਘੰਟੇ ਕਰਕੇ ਮਹਾਂਮਾਰੀ ਤੇ ਮਹਾਂਮੰਦੀ ਦਾ ਸੰਕਟ ਕਿਰਤੀ ਲੋਕਾਂ ਦੇ ਮੋਢਿਆਂ ਤੇ ਸੁੱਟਣਾ ਚਾਹੁੰਦੀਆਂ ਹਨ। ਉਨਾਂ ਕਿਹਾ ਕਿ 44ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਮਾਲਕ ਪੱਖੀ ਤੇ ਮਜਦੂਰ ਵਿਰੋਧੀ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜੋਕਿ ਚਿੰਤਾਜਨਕ ਹੈ। ।ਉਨਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਚ ਸਰਕਾਰਾਂ ਨੇ ਮੁੱਠੀ ਭਰ ਧਨ ਕੁਬੇਰਾਂ ਤੇ ਟੈਕਸ ਲਾਉਣ ਦੀਆਂ ਤਜਵੀਜ਼ਾਂ ਦੇਣ ਵਾਲੇ ਅਧਿਕਾਰੀਆਂ ਖਿਲਾਫ ਜਾਂਚ ਟੀਮਾਂ ਬਿਠਾਉਣ ਤੇ ਸਾਰੇ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਤੇ ਡਾਕਾ ਮਾਰਿਆ ਹੈ।
ਉਨਾਂ ਆਖਿਆ ਕਿ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦਾ 68 ਹਜਾਰ ਕਰੋੜ ਕਰਜਾ ਵੱਟੇ ਖਾਤੇ ਪਾਇਆ ਗਿਆ । ਉਨਾਂ ਕਿਰਤ ਦਿਹਾੜੇ ਮੌਕੇ ਸਰਕਾਰਾਂ ਦੀਆਂ ਮਨਮਾਨੀਆਂ ਅੱਗੇ ਝੁਕਣ ਦੀ ਬਜਾਏ ਸੰਘਰਸ਼ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਸੱਦਾ ਦਿੱਤਾ। ਇਸ ਮੌਕੇ ਗਗਨਦੀਪ ਸਿੰਘ ਗੁਰਮੇਲ ਸਿੰਘ ਸੰਦੀਪ ਸਿੰਘ ,ਅਜਾਇਬ ਸਿੰਘ, ਆਰਤੀ ਕੌਰ, ਪੂਜਾ ਰਾਣੀ, ਮਾਇਆ ਕੌਰ, ਮਨਜੀਤ ਕੌਰ, ਬਲਵਿੰਦਰ ਜੋਤ ਕੌਰ, ਪਾਲ ਕੌਰ, ਰਾਣੀ ਕੌਰ , ਪਰਮਜੀਤ ਕੌਰ, ਰਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਆਦਿ ਵੀ ਹਾਜਰ ਸਨ।