- ਐਸ.ਡੀ.ਐਮ. ਨੇ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ
- ਕਿਹਾ, ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲਣ ਸ਼ਹਿਰ ਵਾਸੀ
ਮਲੇਰਕੋਟਲਾ, 2 ਮਈ 2020 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਮਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨਾਂ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਵੱਲੋੋਂ ਕਰਫਿਊ ਦੌੌਰਾਨ ਦੁਕਾਨਾਂ ਖੋਲ੍ਹਣ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਦਾ ਯਕੀਨੀ ਬਣਾਉਣ। ਪਾਂਥੇ ਨੇ ਕਿਹਾ ਕਿ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਪਿਛਲੇ ਦਿਨੀਂ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਦੁਕਾਨਾਂ ਖੋਲ੍ਹਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।
ਇਨ੍ਹਾਂ ਹੁਕਮਾਂ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਦੁਕਾਨਦਾਰਾਂ ਨੂੰ ਦੁਕਾਨ ਖੋਲ੍ਹਣ ਸਮੇਂ ਵਰਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਪਾਂਥੇ ਨੇ ਕਿਹਾ ਕਿ ਡਿਪਟੀ ਕਮਿਸ਼ਨਰ, ਸੰਗਰੂਰ ਵੱਲੋੋਂ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਹਰ ਦੁਕਾਨਦਾਰ, ਆਪਣੀ ਦੁਕਾਨ ਦੇ ਅੰਦਰ ਅਤੇ ਬਾਹਰ ਪੇਂਟ ਨਾਲ ਗ੍ਰਾਹਕਾਂ ਦੇ ਦੂਰ-ਦੂਰ ਖੜ੍ਹੇ ਹੋਣ ਲਈ ਪੱਕੇ ਨਿਸ਼ਾਨ ਲਗਾਉਣਗੇ।
ਇਸ ਤੋੋਂ ਇਲਾਵਾ ਹਰ ਦੁਕਾਨਦਾਰ ਆਪਣੀ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਸਟਾਂਫ ਅਤੇ ਬਾਹਰ ਗ੍ਰਾਹਕਾਂ ਨੂੰ ਸੋਸ਼ਲ ਡਿਸਟੈਂਸ ਮੈਨਟੇਨ ਰੱਖਣ ਸਬੰਧੀ ਯਕੀਨੀ ਬਣਾਏਗਾ। ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਕੋਈ ਵੀ ਵਾਹਨ ਖੜ੍ਹਾ ਨਾ ਹੋਵੇ ਤਾਂ ਜੋ ਆਮ ਲੋਕਾਂ ਨੂੰ ਦੁਕਾਨ ਦੇ ਬਾਹਰ ਸੋਸ਼ਲ ਡਿਸਟੈਂਸ ਮੈਨਟੇਨ ਕਰਨ ਲਈ ਬਣਾਏ ਗਏ ਮਾਰਕਿੰਗ ਵਾਲੀ ਜਗ੍ਹਾ ਤੇ ਖੜ੍ਹਾ ਹੋਣ ਵਿਚ ਦਿੱਕਤ ਨਾ ਹੋਵੇ। ਪਾਂਥੇ ਨੇ ਕਿਹਾ ਕਿ ਹੁਕਮਾਂ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਲੋੜ ਪੈਣ ਤੇ ਹਰ ਘਰ ਤੋੋਂ ਸਿਰਫ ਇਕ ਵਿਅਕਤੀ ਹੀ ਇਨ੍ਹਾਂ ਦੁਕਾਨਾਂ ਤੋੋਂ ਸਮਾਨ ਖਰੀਦਣ ਲਈ ਆ ਸਕਦਾ ਹੈ।
ਲੋੜ ਪੈਣ ਤੇ ਘਰ ਦੇ ਨੇੜੇ ਸਥਿਤ ਦੁਕਾਨ ਤੋੋਂ ਸਿਰਫ ਜ਼ਰੂਰੀ ਵਸਤਾਂ ਦੀ ਹੀ ਖਰੀਦ ਕੀਤੀ ਜਾਵੇ। ਇਸ ਤੋਂ ਇਲਾਵਾ ਹੁਕਮਾਂ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਹਰ ਦੁਕਾਨ ਉਪਰ ਕੰਮ ਕਰਨ ਵਾਲੇ ਸਟਾਫ ਨੇ ਗਲੱਬਜ਼, ਮਾਸਕ ਜ਼ਰੂਰ ਪਹਿਨੇ ਹੋਣ ਅਤੇ ਦੁਕਾਨ ਤੇ ਆਉਣ ਵਾਲੇ ਹਰ ਗ੍ਰਾਹਕ ਦੇ ਹੱਥ ਚੰਗੀ ਤਰ੍ਹਾਂ ਸੈਨੇਟਾਇਜ਼ ਕਰਵਾਏ ਜਾਣ। ਇਸ ਤੋੋਂ ਇਲਾਵਾ ਦੁਕਾਨ ਉਪਰ ਸੋਸ਼ਲ ਡਿਸਟੈਂਸ ਮੈਨਟੇਨ ਰੱਖਿਆ ਜਾਵੇ।
ਪਾਂਥੇ ਨੇ ਕਿਹਾ ਕਿ ਅੱਜ ਵੱਖ^ਵੱਖ ਬਾਜ਼ਾਰਾਂ ਦਾ ਦੌੌਰਾ ਕਰਨ ਸਮੇਂ ਪਾਇਆ ਗਿਆ ਕਿ ਬਾਜ਼ਾਰ ਵਿਚ ਆਮ ਲੋੋਕ ਸੜਕਾਂ ਉਪਰ ਘੁੰਮ ਰਹੇ ਸਨ ਅਤੇ ਕੁਝ ਦੁਕਾਨਦਾਰਾਂ ਵੱਲੋੋਂ ਕਰਫਿਊ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਕਰਫਿਊ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਦਿੱਤੀ ਗਈ ਦੁਕਾਨ ਖੋਲ੍ਹਣ ਦੀ ਇਜਾਜ਼ਤ ਰੱਦ ਕਰ ਦਿੱਤੀ ਜਾਵੇਗੀ। ਪਾਂਥੇ ਨੇ ਕਿਹਾ ਕਿ ਕੋਰੋੋਨਾ ਵਾਇਰਸ ਦਾ ਖਤਰਾ ਅਜੇ ਵੀ ਬਰਕਰਾਰ ਹੈ।
ਇਸ ਲਈ ਹਰ ਸ਼ਹਿਰ ਵਾਸੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇ ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਫੈਲਣ ਤੋੋਂ ਰੋਕਿਆ ਜਾ ਸਕੇ। ਪਾਂਥੇ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਹੁਣ ਤੱਕ ਸਾਰੇ ਅਹਿਮਦਗੜ੍ਹ ਅਤੇ ਮਲੇਰਕੋਟਲਾ ਵਾਸੀਆਂ ਨੇ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।