ਅਸ਼ੋਕ ਵਰਮਾ
ਮਾਨਸਾ, 2 ਮਈ 2020 - ਦੀ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਨੂੰ ਪਿੰਡ ਵਿੱਚ ਕੀਤੇ ਸਮਾਜ ਸੇਵੀ ਅਤੇ ਲੋਕ ਭਲਾਈ ਕੰਮਾਂ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਾਲ 2019-20 ਦਾ ਜ਼ਿਲ੍ਹਾ ਯੂਥ ਕਲੱਬ ਅਵਾਰਡ ਦਿੱਤਾ ਗਿਆ ਹੈ। ਅਵਾਰਡ ਵਿੱਚ 25 ਹਜਾਰ ਰੁਪਏ ਨਕਦ ਤੋਂ ਇਲਾਵਾ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਸ਼ਾਮਲ ਹੈ। ਇਸ ਐਵਾਰਡ ਦੀ ਚੋਣ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਨੇ ਕੀਤੀ ਸੀ।
ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਅਤੇ ਜੋਗਾ ਥਾਣਾ ਮੁਖੀ ਅਤੇ ਸੂਬਾ ਪੱਧਰ ਤੇ ਸ਼ਹੀਦੇਆਜ਼ਮ ਭਗਤ ਸਿੰਘ ਪੁਰਸਕਾਰ ਹਾਸਲ ਕਰਨ ਵਾਲੀ ਸ਼੍ਰੀਮਤੀ ਰੇਨੂੰ ਪਰੋਚਾ ਵੱਲੋਂ ਕਲੱਬ ਦੇ ਪ੍ਰਧਾਨ ਪਰਵਿੰਦਰ ਸਿੰਘ ਸੀਨੀਅਰ, ਆਗੂ ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਪ੍ਰਬੰਧਕ ਅਤੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਵੀ ਹਾਜਰ ਸਨ। ਮਾਨ ਨੇ ਕਲੱਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਕੀ ਕਲੱਬਾਂ ਨੂੰ ਵੀ ਦੀ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਦੀਆਂ ਗਤੀਵਿਧੀਆਂ ਸਮਾਜ ਸੇਵਾ ਦੀ ਸਚੁੱਜੀ ਉਦਰਾਹਣ ਹੈ ਅਤੇ ਬਾਕੀ ਕਲੱਬਾਂ ਨੂੰ ਵੀ ਇਨਾਂ ਤੋ ਪ੍ਰਰੇਣਾ ਲੈਣੀ ਚਾਹੀਦੀ ਹੈ।
ਥਾਣਾ ਮੁਖੀ ਜੋਗਾ ਨੇ ਵੀ ਕਲੱਬ ਨੂੰ ਵਧਾਈ ਦਿਦਿੰਆਂ ਅਪੀਲ ਕੀਤੀ ਕਿ ਸਮਾਜ ਸੇਵਾ ਦੇ ਕੰਮ ਜਾਰੀ ਰੱਖਣ। ਉਨਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਨਾਂ ਨੂੰ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਰਗੇ ਵਿਭਾਗ ਤੋ ਅਗਵਾਈ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਪ੍ਰਬੰਧਕ ਅਤੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਦੱਸਿਆਂ ਕਿ ਕਲੱਬ ਵੱਲੋ ਪਿੰਡ ਦੀ ਪਿੰਡ ’ਚ ਪੰਜ ਹਜਾਰ ਤੋ ਵੀ ਵੱਧ ਪੌਦੇ ਅਤੇ ਟਰੀ ਗਾਰਡ ਲਗਾਏ ਗਏ ਹਨ। ਇਸ ਤੋਂ ਬਿਨਾਂ ਕੰਧਾਂ ਤੇ ਸਿੱਖਿਆਦਾਇਕ ਨਾਂਅਰੇ ਲਿਖੇ ਹਨ ਅਤੇ ਅਤੇ ਹਰ ਮਹੀਨੇ ਪੀ.ਜੀ.ਆਈ ਵਿੱਚ ਲੋੜਵੰਦਾਂ ਲਈ ਮੁਫਤ ਲੰਗਰ ਲਗਾਇਆ ਜਾਂਦਾ ਹੈ। ਸ਼੍ਰੀ ਘੰਡ ਨੇ ਦੱਸਿਆ ਕਿ ਕਲੱਬ ਨੇ ਵਰਕ ਕੈਪ ਵਿੱਚ ਮੀਹ ਦੇ ਪਾਣੀ ਨੂੰ ਸਾਂਭਣ ਲਈ ਉਪਰਾਲਾ ਕੀਤਾ ਹੈ। ਕਲੱਬ ਨੇ ਨਾੜ ਜਾਂ ਕਣਕ ਨੂੰ ਅੱਗ ਲੱਗਣ ਤੋ ਰੋਕਣ ਲਈ ਅੱਗ ਬਝਾਊ ਟੈਕੀਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਕਲੱਬ ਪ੍ਰਧਾਨ ਪਰਵਿੰਦਰ ਸਿੰਘ ,ਇੰਦਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਬ ਨੂੰ ਪਰਾਲੀ ਨਾ ਸਾੜਣ ਲਈ ਪੰਜਾਹ ਹਜਾਰ ਰੁਪਏ ਦਾ ਪੁਰਸਕਾਰ ਮਿਲ ਚੁੱਕਿਆ ਹੈ। ਕਰਫਿਊ ਦੌਰਾਨ ਵੀ ਕਲੱਬ ਨੇ ਮਾਨਸਾ ਸ਼ਹਿਰ ਵਿੱਚ ਐਸ.ਡੀ.ਐਮ.ਮਾਨਸਾ ਦੀ ਅਗਵਾਈ ਹੇਠ 10 ਦਿੰਨ ਲਗਾਤਾਰ ਲੰਗਰ ਵੰਡਿਆ ਸੀ।ਮਾਨਸਾ ਰੂਰਲ ਯੁਥ ਕਲੱਬ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਹਰਦੀਪ ਸਿੱਧੂ,ਯੂਥ ਅਵਾਰਡੀ ਨਿਰਮਲ ਮੌਜੀਆ ,ਰਜਿੰਦਰ ਵਰਮਾ ਅਤੇ ਜੱਗਾ ਸਿੰਘ ਅਲੀਸ਼ੇਰ ਕਲਾਂ ਨੇ ਦੱਸਿਆ ਕਿ ਕਲੱਬ ਨੂੰ ਸਨਮਾਨਿਤ ਕੀਤਾ ਜਾਵੇਗਾ।