ਰਜਨੀਸ਼ ਸਰੀਨ
ਨਵਾਂਸਹਿਰ, 3 ਮਈ 2020 - ਸ਼ੁਸੀਲ ਕੁਮਾਰ ਤੁਲੀ ਜਿਲਾ ਸਿੱਖਿਆ ਅਫਸਰ(ਸੈ.ਸਿ) ਸਹੀਦ ਭਗਤ ਸਿੰਘ ਨਗਰ ਨੇ ਕੋਰੋਨਾ ਬਿਮਾਰੀ ਦੇ ਚੱਲਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਵੱਖ ਵੱਖ ਬਲਾਕਾਂ ਲਈ ਨੋਡਲ ਅਫਸਰ ਤੇ ਸਹਾਇਕ ਨੋਡਲ ਅਫਸਰ ਲਗਾ ਕੇ ਹੈਲਪ ਲਾਈਨ ਨੰਬਰ ਜਾਰੀ ਕੀਤੇ। ਇਸ ਮੌਕੇ ਉਹਨਾਂ ਕਿਹਾ ਅੱਜ ਕੱਲ ਸਾਡੇ ਅਧਿਆਪਕ ਘਰ ਬੈਠੈ ਆਨ ਲਾਈਨ ਦਾਖਲਾ ਕਰ ਰਹੇ ਹਨ ਤੇ ਇਸ ਸਬੰਧੀ ਮਾਪਿਆਂ ਅਤੇ ਅਧਿਆਪਕਾਂ ਨੂੰ ਨਵੇਂ ਦਾਖਲੇ ਸਬੰਧੀ ਜੋ ਵੀ ਸਮੱਸਿਆਂ ਆ ਰਹੀ ਹੈ ਉਸ ਸਬੰਧੀ ਉਹ ਆਪਣੇ ਆਪਣੇ ਬਾਲਕ ਦੇ ਨੋਡਲ ਅਫਸਰ ਅਤੇ ਸਹਾਇਕ ਨੋਡਲ ਅਫਸਰ ਨਾਲ ਸਪੰਰਕ ਕਰਨ ਤੇ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਯਤਨ ਕਰਨ।
ਉਹਨਾਂ ਦੱਸਿਆ ਕਿ ਬਲਾਕ ਨਵਾਂਸਹਿਰ ਅਤੇ ਔੜ ਲਈ ਰਾਜ ਭਾਰਦਵਾਜ ਉਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) (ਫੋਨ ਨੰਬਰ ੯੪੬੪੦੨੦੧੮੯ )ਨੋਡਲ ਅਫਸਰ ਅਤੇ ਜਤਿੰਦਰ ਕੁਮਾਰ ਡੀ.ਐਮ ਹਿਸਾਬ ਸਹਾਇਕ ਨੋਡਲ ਅਫਸਰ ਹੋਣਗੇ, ਬਲਾਕ ਬਲਾਚੌਰ ੧,ਬਲਾਚੌਰ ੨ਅਤੇ ਸੜੋਆ ਲਈ ਰਜਨੀਸ਼ ਕੁਮਾਰ ਪਿੰਸੀਪਲ ਸਸਸਸ ਲਧਣਾ ਝਿੱਕਾ (ਫੋਨ ਨੰਬਰ ੬੪੬੩੫੩੪੫੩੧) ਨੋਡਲ ਅਫਸਰ ਅਤੇ ਵਰਿੰਦਰ ਸਿੰਘ ਬੰਗਾ ਡੀ.ਐਮ ਅਮਗਰੇਜੀ,ਸਹਾਇਕ ਨੋਡਲ ਅਫਸਰ ਹੋਣਗੇ, ਬਲਾਕ ਬੰਗਾ ਅਤੇ ਮਕੁੰਦਪੁਰ ਲਈ ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ(ਫੋਨ ਨੰਬਰ ੯੪੬੪੨੮੩੨੭੯) ਨੋਡਲ ਅਫਸਰ ਅਤੇ ਨਰੇਸ ਕੁਮਾਰ ਡੀ.ਐਮ ਸਾਇੰਸ ਸਹਾਇਕ ਨੋਡਲ਼ ਅਫਸਰ ਹੋਣਗੇ।ਜਿਲੇ ਦੇ ਓਵਰਆਲ ਦਾਖਲਾ ਮੁਹਿੰਮ ਦੇ ਇੰਚਾਰਜ ਰਾਜਨ ਭਾਰਦਵਾਜ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਹੋਣਗੇ।ਇਸ ਸਾਰੇ ਅਧਿਕਾਰੀ ਜਿਲੇ ਵਿੱਚ ਦਾਖਲਾ ਵਧਾਉਣ ਲਈ ਕੰਮ ਕਰਨਗੇ ਅਤੇ ਫਲਿਡ ਵਿੱਚ ਆ ਰਹੀਆ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਗੇ।