ਰਜਨੀਸ਼ ਸਰੀਨ
- 1123 ਟੈਸਟਾਂ ’ਚੋਂ ਹੁਣ ਤੱਕ 983 ਨੈਗੇਟਿਵ ਆਏ
- 15 ਟੈਸਟ ਰਿਪੀਟ ਕਰਵਾਏ ਗਏ ਜਦਕਿ 40 ਦੀ ਰਿਪੋਰਟ ਬਕਾਇਆ
ਨਵਾਂਸ਼ਹਿਰ, 3 ਮਈ 2020 - ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਅੱਜ ਸ਼ਾਮ ਇੱਥੇ ਦੱਸਿਆ ਕਿ ਜ਼ਿਲ੍ਹੇ ’ਚ ਕਲ੍ਹ ਰਾਤ ਅਤੇ ਅੱਜ ਸਵੇਰੇ 62 ਹੋਰ ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣ ਨਾਲ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 1123 ਟੈਸਟ ਕਰਵਾਏ ਗਏ ਹਨ, ਜਿਨ੍ਹਾਂ ’ਚੋਂ 983 ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 40 ਦੀਆਂ ਰਿਪੋਰਟਾਂ ਬਕਾਇਆ ਹਨ ਜਦਕਿ 15 ਟੈਸਟ ਰਿਪੀਟ ਕਰਵਾਏ ਗਏ ਹਨ।
ਡਾ. ਭਾਟੀਆ ਅਨੁਸਾਰ ਜ਼ਿਲ੍ਹੇ ’ਚ ਅੱਜ ਦੇ ਕੇਸਾਂ ਨੂੰ ਮਿਲਾ ਕੇ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 85 ਹੋ ਗਈ ਹੈ, ਜਿਸ ’ਚੋਂ ਇੱਕ ਦੀ ਮੌਤ ਹੋ ਗਈ ਸੀ ਜਦਕਿ 18 ਠੀਕ ਹੋ ਕੇ ਘਰ ਜਾ ਚੁੱਕੇ ਹਨ।