ਰਜਨੀਸ਼ ਸਰੀਨ
- ਫੇਸ ਕਵਰ ਦਾ ਵੀ ਸਹਿਯੋਗ
ਨਵਾਂਸ਼ਹਿਰ, 3 ਮਈ 2020 - ਬਲੱਡ ਡੋਨਰਜ ਕੌਂਸਲ, ਨਵਾਂਸ਼ਹਿਰ ਵਲੋਂ ਅੱਜ ਮਿਤੀ ੦੩ ਮਈ ੨੦੨੦ ਨੂੰ ਅਚਾਨਕ ਕਰੌਨਾ ਦੇ ਮਰੀਜਾਂ ਦੀ ਗਿਣਤੀ ਸਿਵਲ ਹਸਪਤਾਲ,ਨਵਾਂਸ਼ਹਿਰ ਵਿਖੇ ਵਧਣ ਕਰਕੇ ਐਮਰਜੰਸੀ ਨੂੰ ਦੇਖਦੇ ਹੋਏ ੨੧ ਪੀ.ਪੀ.ਈ ਕਿੱਟਾਂ ਅਤੇ ੩੦ ਫੇਸ ਕਵਰ ਦੇ ਕੇ ਡਾ.ਦਿਆਲ ਸਰੂਪ (ਬੀ.ਟੀ.ਓ) ਜੀ ਨੂੰ ਸਿਵਲ ਹਸਪਤਾਲ,ਨਵਾਂਸਹਿਰ ਭੇਜਿਆ ਗਿਆ।
ਡਾਕਟਰ ਸਾਹਿਬ ਵਲੋਂ ਇਹ ਕਿੱਟਾਂ ਤੇ ਫੇਸ ਕਵਰ ਡਾ.ਹਰਵਿੰਦਰ ਸਿੰਘ ਐਸ.ਐਮ.ਓ ਸਿਵਲ ਹਸਪਤਾਲ,ਨਵਾਂਸ਼ਹਿਰ ਜੀ ਨੂੰ ਦਿੱਤੇ ਗਏ।ਸੰਸਥਾ ਦੇ ਪ੍ਰਧਾਨ ਸ਼੍ਰੀ ਪੁਸ਼ਪ ਰਾਜ ਕਾਲੀਆ ਜੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਸਪੈਸ਼ਲ ਮੀਟਿੰਗ ਵਿੱਚ ਸ਼੍ਰੀ ਐਸ.ਕੇ.ਸਰੀਨ (ਐਡਵੋਕੇਟ) ਸਕੱਤਰ ਅਤੇ ਪ੍ਰਵੇਸ਼ ਕੁਮਾਰ ਜੀ ਦੁਆਰਾ ਸਹਿਯੋਗ ਦਾ ਮਤਾ ਪਾਸ ਕਰਦੇ ਹੋਏ ਦੱਸਿਆ ਕਿ ਇਸ ਅੋਖੀ ਘੜੀ ਵਿੱਚ ਇਹ ਸੰਸਥਾ ਹਰ ਸਮੇਂ ਪ੍ਰਸ਼ਾਸ਼ਨ ਨਾਲ ਰਲ ਕੇ ਆਪਣੀਆਂ ਸੇਵਾਵਾਂ ਲਗਾਤਾਰ ਦਿੰਦੀ ਰਹੇਗੀ।ਪ੍ਰਧਾਨ ਸ਼੍ਰੀ ਕਾਲੀਆ ਜੀ ਨੇ ਦੱਸਿਆ ਕਿ ਬਲੱਡ ਬੈਂਕ ਤੋਂ ਹੋ ਰਹੀ ਬਲੱਡ ਦੀ ਸੇਵਾ ਨਿਰੰਤਰ ਅਤੇ ਬਹੁਤ ਸਚੁੱਜੇ ਢੰਗ ਨਾਲ ਚੱਲ ਰਹੀ ਹੈ।ਜਿਸ ਤਹਿਤ ਜਿਲ੍ਹੇ ਅਤੇ ਇਸਦੇ ਨਾਲ ਲਗੱਦੇ ਜਿਲ੍ਹੇ ਦੇ ਹਸਪਤਾਲਾਂ ਵਿੱਚ ਦਾਖਲ ਮਰੀਜਾਂ ਨੂੰ ਲਗਾਤਾਰ ਮੰਗ ਦੇ ਅਧਾਰ ਤੇ ਬਲੱਡ ਮੁਹੱਈਆ ਕਰਵਾਇਆ ਜਾ ਰਿਹਾ ਹੈ।ਜਿਸ ਲਈ ਸਾਰੇ ਪ੍ਰੇਰਕਾਂ ਅਤੇ ਖ਼ੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।