← ਪਿਛੇ ਪਰਤੋ
ਕੁੱਝ ਤਬਦੀਲੀਆਂ ਪਰ ਕਰਫਿਊ ਹਟਾਉਣ ਤੇ ਦੁਕਾਨਾਂ ਖੋਲ੍ਹਣ ਦੇ ਫੈਸਲੇ ਤੇ ਕਾਇਮ ਚੰਡੀਗੜ੍ਹ ਪ੍ਰਸ਼ਾਸ਼ਨ ਚੰਡੀਗੜ੍ਹ , 3 ਮਈ , 2020 : ਸਾਰਾ ਦਿਨ ਚੱਲਦਿਆਂ ਰਹੀਆਂ ਕਿਆਸ ਅਰਾਈਆਂ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸ਼ਨ ਕਰਫਿਊ ਹਟਾ ਕੇ ਲੋਕ ਡਾਊਨ ਲਾਗੂ ਕਰਨ ਦੇ ਨਿਰਣੇ ਤੇ ਕਾਇਮ ਹੈ . ਬੇਸ਼ੱਕ ਦੁਕਾਨਾਂ ਦੇ ਸਮੇਂ ਅਤੇ ਮੋਟਰ ਗੱਡੀਆਂ ਦੇ ਮਾਮਲੇ 'ਚ ਆਪਣੇ 2 ਮਈ ਦੇ ਫੈਸਲੇ 'ਚ ਕੁਝ ਤਬਦੀਲੀਆਂ ਜ਼ਰੂਰ ਕੀਤੀਆਂ ਗਈਆਂ ਹਨ. ਸਭ ਤੋਂ ਅਹਿਮ ਤਬਦੀਲੀ ਮੋਟਰ ਗੱਡੀਆਂ ਦੇ ਦੀ ਵਰਤੋਂ ਦੇ ਮਾਮਲੇ 'ਚ ਆਡ -ਈਵਨ ਨੰਬਰਾਂ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ . ਦਿਨ ਵੇਲੇ ਮੋਟਰ ਗੱਡੀਆਂ ਦੀ ਇਜਾਜ਼ਤ ਬਰਕਰਾਰ ਰੱਖੀ ਗਈ ਹੈ . ਇਸੇ ਤਰ੍ਹਾਂ ਦੁਕਾਨਾਂ ਦਾ ਸਮਾਂ ਬਦਲ ਕੇ ਹੁਣ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ . ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸੈਕਟਰਾਂ ਦੀਆਂ ਅੰਦਰੂਨੀ ਮਾਰਕੀਟਾਂ ਹੀ ਖੁੱਲ੍ਹਣਗੀਆਂ . ਬਾਕੀ ਨਿਰਨੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਿਦਾਇਤਾਂ ਮੁਤਾਬਕ ਹੀ ਲਾਗੂ ਕਰ ਦਾ ਐਲਾਨ ਕੀਤਾ ਗਿਆ ਹੈ .
Total Responses : 266