← ਪਿਛੇ ਪਰਤੋ
ਕਰੋਨਾ ਮਰੀਜਾਂ ਦੀ ਗਿਣਤੀ ਹੋਈ 36 ਅਸ਼ੋਕ ਵਰਮਾ ਬਠਿੰਡਾ, 04 ਮਈ 2020: ਬਠਿੰਡਾ ਜਿਲੇ ’ਚ ਇੱਕ ਵਿਅਕਤੀ ਹੋਰ ਕਰੋਨਾ ਪੀੜਤ ਸਾਹਮਣੇ ਆਇਆ ਹੈ। ਕੋਵਿਡ ਟੈਸਟ ਸਬੰਧੀ ਭੇਜੇ 124 ਨਮੂਨਿਆਂ ਦੀ ਰਿਪੋਰਟ ਸੋਮਵਾਰ ਨੂੰ ਪ੍ਰਾਪਤ ਹੋਈ ਹੈ। ਇੰਨਾਂ ਵਿਚੋਂ 123 ਦੀ ਰਿਪੋਰਟ ਨੈਗੇਟਿਵ ਮਿਲੀ ਹੈ। ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਹੁਣ ਜਿਲੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 36 ਹੋ ਗਈ ਹੈ। ਇਹ ਸਾਰੇ ਲੋਕ ਪਿਛਲੇ ਦਿਨੀਂ ਪੰਜਾਬੋਂਂ ਬਾਹਰ ਤੋਂ ਪਰਤੇ ਸਨ । ਜਿਲੇ ਵਿਚ ਦਾਖਲੇ ਤੋਂ ਲੈ ਕੇ ਹੀ ਇੰਨਾਂ ਨੂੰ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਰੱਖਿਆ ਹੋਇਆ ਸੀ । ਜਿੰਨਾਂ ਦੀ ਰਿਪੋਰਟ ਪਾਜਿਟਿਵ ਆਈ ਹੈ ਉਨਾਂ ਨੂੰ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਉਹ ਠੀਕ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੋਂ ਪਰਤੇ ਸਰਧਾਲੂਆਂ ਵਿਚੋਂ 3 ਨੂੰ ਛੱਡ ਕੇ ਸਭ ਦੀ ਰਿਪੋਰਟ ਪ੍ਰਾਪਤ ਹੋ ਗਈ ਹੈ। ਇੰਨਾਂ ਤਿੰ ਦੇ ਸੈਂਪਲ ਅੱਜ ਦੁਬਾਰਾ ਭੇਜੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ ਪੀਆਰਟੀਸੀ ਦੇ 67 ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ। ਡਿਪਟੀ ਕਮਿਸਨਰ ਨੇ ਸਪੱਸ਼ਟ ਕੀਤਾ ਕਿ ਜਿੰਨਾਂ 36 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਵ ਆਈ ਹੈ ਉਨਾਂ ਸਾਰਿਆਂ ਨੂੰ ਇਕਾਂਤਵਾਸ ਵਿਚ ਰੱਖਿਆ ਹੋਣ ਕਾਰਨ ਉਨਾਂ ਦਾ ਸਥਾਨਕ ਸੰਪਰਕ ਨਹੀਂ ਹੈ । ਉਨਾਂ ਦੱਸਿਆ ਕਿ ਇਸ ਕਾਰਨ ਸਥਾਨਕ ਪੱਧਰ ਤੇ ਬਿਮਾਰੀ ਦੀ ਲਾਗ ਦਾ ਕੋਈ ਸ੍ਰੋਤ ਜਿਲੇ ਵਿਚ ਨਹੀਂ ਹੈ। ਉਨਾਂ ਦੱਸਿਆ ਕਿ ਰਾਜਸਥਾਨ ਤੋਂ ਪਰਤੇ ਸਾਰੇ 25 ਵਿਦਿਆਰਥੀਆਂ ਤੋਂ ਇਲਾਵਾ ਰਾਜਸਥਾਨ ਤੋਂ ਪਰਤੇ ਮਜਦੂਰਾਂ ਦੇ ਵੀ ਹਾਲੇ ਤੱਕ ਜਿੰਨੇ ਨਮੂਨਿਆਂ ਦੀ ਰਿਪੋਰਟ ਆਈ ਹੈ ਉਨਾਂ ਸਭ ਦੀ ਰਿਪੋਰਟ ਨੈਗੇਟਿਵ ਮਿਲੀ ਹੈ। ਇਸ ਲਈ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਪਰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਦੇ ਰਹਿਣ ਅਤੇ ਘਰਾਂ ਦੇ ਅੰਦਰ ਹੀ ਰਿਹਾ ਜਾਵੇ। ਉਨਾਂ ਛੋਟ ਦੇ ਸਮੇਂ ਦੌਰਾਨ ਬਾਹਰ ਨਿਕਲਦੇ ਸਮੇਂ ਮਾਸਕ ਲਾਜਮੀ ਪਾਉਣ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਦੀ ਸਲਾਹ ਵੀ ਦਿੱਤੀ ਹੈ। ਉਨਾਂ ਨੇ ਸ਼ਰਾਰਤੀ ਤੱਤਾਂ ਨੂੰ ਅਫਵਾਹਾਂ ਫੈਲਾਉਣ ਤੋਂ ਵਰਜਦਿਆਂ ਕਿਹਾ ਕਿ ਜੇਕਰ ਕਿਸੇ ਨੇ ਤੱਥਾਂ ਤੋਂ ਰਹਿਤ ਕੋਈ ਝੂਠੀ ਸੂਚਨਾ ਸੋਸ਼ਲ ਮੀਡੀਆ ਤੇ ਪਾਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਕਿਹਾ ਕਿ ਮਰੀਜ ਦੀ ਆਗਿਆ ਤੋਂ ਬਿਨਾਂ ਉਸਦੀ ਪਹਿਚਾਣ ਪ੍ਰਗਟ ਕਰਨਾ ਗੈਰ ਕਾਨੂੰਨੀ ਹੈ। ਇਸ ਲਈ ਮਰੀਜਾਂ ਸਬੰਧੀ ਨਿੱਜੀ ਜਾਣਕਾਰੀ ਲੋਕ ਪ੍ਰਗਟ ਨਾ ਕਰਨ।ਉਨਾਂ ਨੇ ਕਿਹਾ ਕਿ ਜਿੰਨਾਂ ਦੀ ਰਿਪੋਟ ਪਾਜਿਟਿਵ ਆਈ ਹੈ ਉਹ ਮਾਹਿਰ ਡਾਕਟਰਾਂ ਦੀ ਦੇਖਰੇਖ ਹੇਠ ਹਨ।
Total Responses : 266