← ਪਿਛੇ ਪਰਤੋ
ਨਸ਼ਾ ਛੱਡਣ ਆਏ ਲੋਕਾਂ ਵੱਲੋਂ ਨਾਅਰੇਬਾਜੀ ਅਸ਼ੋਕ ਵਰਮਾ ਬਠਿੰਡਾ, 04 ਮਈ 2020: ਓਟ ਕਲਿਨਕਾਂ ਦੇ ਸਟਾਫ ਦੀ ਹੜਤਾਲ ਕਰਕੇ ਪੰਜਾਬ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੇ ਬਾਵਜੂਦ ਇਕੱਠ ਕਰਨ ਤੇ ਲੱਗੀ ਪਾਬੰਦੀ ਦੀਆਂ ਧੱਜੀਆਂ ਉਡਾਉਂਦਿਆਂ ਓਟ ਕਲੀਨਕ ’ਚ ਦਵਾਈ ਨਾਂ ਮਿਲਣ ਤੇ ਅੱਜ ਨਸ਼ਾ ਛੱਡਣ ਲਈ ਆਏ ਵਿਅਕਤੀਆਂ ਨੇ ਹੰਗਾਮਾਂ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਦਵਾਈ ਲੈਣ ਲਈ ਆਏ ਵੱਡੀ ਗਿਣਤੀ ਲੋਕਾਂ ਨੇ ਜਿੱਥੇ ਸੋਸ਼ਲ ਡਿਸੈਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਉੱਥੇ ਹੀ ਦਵਾਈ ਲੈਣ ਲਈ ਅੜੇ ਰਹੇ। ਹੰਗਾਮਾ ਕਰ ਰਹੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਉਹ ਦਵਾਈ ਮਿਲੇ ਬਿਨਾਂ ਵਾਪਿਸ ਨਹੀਂ ਜਾਣਗੇ। ਇਸ ਮੌਕੇ ਡਾਕਟਰਾਂ ਨੇ ਪੁਰਾਣੇ ਮਰੀਜਾਂ ਨੂੰ ਜਿਵੇਂ ਕਿਵੇਂ ਦਵਾੲਂ ਦੇਕੇ ਮਾਲਾ ਨਿਪਟਾਇਆ ਪਰਸਟਾਫ ਦੀ ਅਣਹੋਂਦ ’ਚ ਕੋਈ ਨਵਾਂ ਮਰੀਜ ਰਜਿਸ਼ਟਰਡ ਨਹੀਂ ਕੀਤਾ ਜਾ ਸਕਿਆ ਹੈ। ਦੱਸਣਯੋਗ ਹੈ ਕਿ ਅੱਜ ਸਵੇਰੇ ਵੱਖ ਵੱਖ ਪਿੰਡਾਂ ਤੋਂ ਆਏ ਕਾਫੀ ਗਿਣਤੀ ਲੋਕਾਂ ਦੀਆਂ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ। ਵੇਰਵਿਆ ਅਨੁਸਾਰ ਜ਼ਿਲੇ ਦੇ ਓਟ ਸੈਂਟਰਾਂ ਵਿਚ ਜਿਹੜੇ ਵਿਅਕਤੀ ਨਸ਼ਾ ਛੱਡ ਰਹੇ ਹਨ ਉਨਾਂ ਨੂੰ ਡਾਕਟਰ ਹਰ ਰੋਜ਼ ਦਿਵਾਈ ਪਿਲਾਉਦੇ ਹਨ। ਅੱਜ ਜਦੋਂ ਇਹ ਲੋਕ ਆਏ ਤਾਂ ਉਨਾਂ ਨੂੰੂ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨਾਂ ਨੂੰ ਸਮਝਾਇਆ ਕਿ ਸਟਾਫ ਨਾਂ ਹੋਣ ਕਾਰਨ ਦਵਾਈ ਨਹੀਂ ਦਿੱਤੀ ਜਾ ਸਕਦੀ ਹੈ। ਉਨਾਂ ਆਖਿਆ ਕਿ ਜਦੋਂ ਵੀ ਹੜਛਾਲ ਖਤਮ ਹੁੰਦੀ ਹੈ ਤਾਂ ਦਵਾਈ ਦਿੱਤੀ ਜਾਏਗੀ। ਇਸ ਮੌਕੇ ਹਾਜਰ ਕੁੱਝ ਲੋਕਾਂ ਨੇ ਕਿਹਾ ਕਿ ਉਨਾਂ ਤੇ ਗੋਲੀ ਚਲਾ ਦਿੱਤੀ ਜਾਏ ਪਰ ਉਹ ਦਵਾਈ ਲਏ ਬਗੈਰ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ ਕਿਉਂਕਿ ਉਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਚੇਨ ਟੁੱਟ ਜਾਣ ਕਾਰਨ ਉਨਾਂ ਨੇ ਹੁਣ ਸਰਕਾਰੀ ਓਟ ਸੈਂਟਰਾਂ ਦਾ ਰੁਖ ਕਰ ਲਿਆ ਹੈ। ਉਨਾਂ ਕਿਹਾ ਕਿ ਕਈ ਤਾਂ ਅਜਿਹੇ ਵੀ ਹਨ ਜੋਕਿ ਪਹਿਲਾਂ ਇਨਾਂ ਕੇਂਦਰਾਂ ’ਚ ਆਉਣਾ ਹਟ ਗਏ ਸਨ ਪਰ ਉਨਾਂ ਆਪਣੀ ਤਲਬ ਪੂਰੀ ਕਰਨ ਲਈ ਵਾਪਸ ਓਟ ਕਲੀਨਿਕ ਆਉਣਾ ਸ਼ੁਰੂ ਕਰ ਦਿੱਤਾ ਹੈ। ਇੱਥ ਹੋਰ ਲੜਕੇ ਦਾ ਕਹਿਣਾ ਸੀ ਕਿ ਅੱਜ ਬੈਠੇ ਲੋਕਾਂ ਵਿੱਚੋਂ ਅੱਧੇ ਬਿਲਕੁੱਲ ਨਵੇਂ ਹਨ ਜਦੋਂਕਿ ਅੱਧੇ ਉਹ ਹਨ ਜਿਨਾਂ ਵੱਲੋਂ ਦਵਾਈ ਲਈ ਜਾ ਰਹੀ ਹੈ ਜਾਂ ਫਿਰ ਓਟ ਕੇਂਦਰਾਂ ’ਚ ਆਉਣਾ ਬੰਦ ਕਰ ਦਿੱਤਾ ਸੀ। ਕਈ ਨੌਜਵਾਨਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀ ਸਖ਼ਤੀ ਤੋਂ ਬਾਅਦ ਨਸ਼ੇ ਦੀ ਤੋੜ ਕਾਰਨ ਨੌਜਵਾਨਾਂ ਦਾ ਬੁਰਾ ਹਾਲ ਹੈ। ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਦਵਾਈ ਨਾਲ ਹੀ ਉਨਾਂ ਦੇ ਨਸ਼ੇ ਦੀ ਪੂਰਤੀ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਉਹ ਕਰੋਨਾਵਾਇਰਸ ਤੋਂ ਬਚਾਅ ਕੀ ਰੱਖੀਏ ਤੇ ਕੀ ਕਰੀਏ ਸਮਾਜਿਕ ਦੂਰੀ ਦਾ ਉਨਾਂ ਦੀ ਤਾਂ ਤੋੜ ਨੇ ਜਾਨ ਤੇ ਬਣਾਈ ਹੋਈ ਹੈ। ਓਧਰ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਪੀਡੀ ਬਾਂਸਲ ਨਾਂਲ ਕਈ ਵਾਰ ਸੰਪਰਕ ਕਰਨ ਤੇ ਉਨਾਂ ਫੋਨ ਨਹੀਂ ਚੁੱਕਿਆ।
Total Responses : 266