← ਪਿਛੇ ਪਰਤੋ
ਹਰੀਸ ਕਾਲੜਾ ਰੂਪਨਗਰ, 04 ਮਈ 2020: ਰੂਪਨਗਰ ਵਿਧਾਨ ਸਭਾ ਹਲਕੇ ਨੂੰ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਤੋ ਬਚਾਉਣ ਤੇ ਲੋਕਾਂ ਨੂੰ ਸਿਹਤਮੰਦ ਰੱਖਣ ਦੇ ਲਈ ਹਲਕੇ ਨੂੰ ਪੂਰੀ ਨਾਲ ਸੇਨੇਟਾਈਜ ਕਰਨ ਦੀ ਮੁਹਿੰਮ ਵਿੱਢੀ ਗਈ ਹੈ।ਇਸ ਦੋਰਾਨ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਤੋ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਜਿਲੇ ਦੀ ਡੀ.ਸੀ ਸੋਨਾਲੀ ਗਿਰੀ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦੀ ਹਾਜ਼ਰੀ ਚ ਉਨਾ ਵੱਲੋਂ ਲਿਆਂਦੇ ਗਏ ਟੈਂਕਰ ਦੁਆਰਾ ਇਹ ਮੁਹਿੰਮ ਸ਼ੁਰੂ ਕੀਤੀ ਗਈ।ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਜਿਸ ਤਰਾ ਨਾਲ ਕਰੋਨਾ ਵਾਇਰਸ ਸੂਬੇ ਵਿੱਚ ਪੈਰ ਪਸਾਰ ਰਿਹਾ ਹੈ ਉਸੇ ਤਰਾਂ ਨਾਲ ਇਸਦਾ ਖ਼ਾਤਮਾ ਕਰਨਾ ਹੀ ਸਾਡੀ ਜਿੰਮੇਵਾਰੀ ਹੈ।ਇਸ ਦੋਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜਿਲਿਆਂ ਚ ਸੇਨੇਟਾਈਜ ਕਰਨ ਦਾ ਕੰਮ ਨਿਰੰਤਰ ਜਾਰੀ ਹੈ ਤੇ ਇਸ ਪ੍ਰਕਿਰਿਆ ਨੂੰ ਹੋਰ ਅਧੁਨਿਕ ਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਵੱਧ ਤੋ ਵੱਧ ਇਲਾਕਿਆ ਨੂੰ ਸੇਨੇਟਾਈਜ ਕੀਤਾ ਜਾ ਸਕੇ।ਉਨਾ ਕਿਹਾ ਕਿ ਫਾਇਰ ਬ੍ਰਿਗੇਡ ਦੀਆ ਗੱਡੀਆਂ ਤੇ ਵੀ ਫੁਹਾਰੇ ਲਗਾ ਕੇ ਇਨਾ ਗੱਡੀਆਂ ਤੋ ਇਹ ਕੰਮ ਲਿਆ ਜਾ ਸਕਦਾ ਹੈ।ਉਨਾ ਕਿਹਾ ਕਿ ਛੋਟੀਆਂ ਮਸ਼ੀਨਾ ਦੇ ਜ਼ਰੀਏ ਵੀ ਤੰਗ ਇਲਾਕਿਆ ਨੂੰ ਸੇਨੇਟਾਈਜ਼ ਕੀਤਾ ਜਾ ਰਿਹਾ ਹੈ।ਉਨਾ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਹੀ ਸਮੇਂ ਤੇ ਕਰਫਿਉ ਲਗਾਉਣ ਦੇ ਫ਼ੈਸਲੇ ਲਏ ਗਏ ਹਨ।ਰਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਮਰੀਜ਼ਾਂ ਦੇ ਲਈ ਵਧੀਆ ਇੰਤਜਾਮ ਕੀਤੇ ਗਏ ਹਨ।ਉਨਾ ਕਿਹਾ ਕਿ ਸ਼ੁਰੂਆਤੀ ਸਮੇਂ ਚ ਕੁੱਝ ਕਮੀਆ ਆਈਆ ਸਨ ਪਰ ਉਹ ਦੂਰ ਵੀ ਹੋ ਰਹੀਆਂ ਹਨ।ਢਿੱਲੋ ਨੇ ਕਿਹਾ ਕਿ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਆਪਣੇ ਪੱਧਰ ਤੇ ਵੱਡੀ ਜ਼ੁਮੇਵਾਰੀ ਨਿਭਾਈ ਜਾ ਰਹੀ ਹੈ ਪਰ ਇਸ ਤੋ ਇਲਾਵਾ ਵੀ ਉਨਾ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਹਲਕੇ ਵਿੱਚ ਕਰੋਨਾ ਦੇ ਪ੍ਰਭਾਵ ਨੂੰ ਘਟਾਉਣ ਲਈ ਆਪਣੇ ਪੱਧਰ ਤੇ ਕੰਮ ਕਰਨ।ਉਨਾ ਕਿਹਾ ਕਿ ਸਰਕਾਰ ਤੋ ਇਲਾਵਾ ਵੀ ਵੱਖ ਵੱਖ ਤਰਾ ਦੇ ਵਸੀਲੇ ਵਰਤਕੇ ਹਲਕੇ ਦੀ ਸੇਵਾ ਅੱਗੋਂ ਵੀ ਜਾਰੀ ਰਹੇਗੀ।ਉਨਾ ਕਿਹਾ ਕਿ ਇਸ ਸੇਨੇਟਾਈਜ ਪ੍ਰਕਿਰਿਆ ਦੀ ਲਗਾਤਾਰ ਜ਼ਰੂਰਤ ਪਵੇਗੀ ਤੇ ਇਹ ਕੰਮ ਲਗਾਤਾਰ ਚਲਾਇਆ ਜਾਵੇਗਾ।ਉਨਾ ਕਿਹਾ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਇਹ ਮਨੁੱਖਤਾ ਦੀ ਵੱਡੀ ਸੇਵਾ ਹੈ ਜਿਸ ਦਾ ਸਮਾਜ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ॥ਇਸ ਮੋਕੇ ਤੇ ਗੁਰਜੰਟ ਸਿੰਘ,ਸਰਬਜੀਤ ਸਿੰਘ,ਬਾਬਾ ਜੀਵਨ ਸਿੰਘ ਆਦਿ ਵੀ ਹਾਜ਼ਰ ਸਨ।
Total Responses : 266