← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 04 ਮਈ 2020: ਦੇਸ਼ ਦੀ ਸਭ ਤੋ ਵੱਡੀ ਖਾਦ ਉਤਪਾਦਕ ਸੰਸਥਾ ਇਫ਼ਕੋ ਨੇ ਦੇਸ਼ ਤੇ ਆਈ ਮੁਸ਼ਕਿਲ ਘੜੀ ’ਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਾਸਕ ਅਤੇ ਸੈਨੇਟਾਇਜਰ ਦੀਆ 1000 ਸੁਰੱਖਿਆਂ ਕਿੱਟਾਂ ਲੋੜਵੰਦਾਂ ਅਤੇ ਸਿਹਤ ਕਾਮਿਆਂ ਵਿੱਚ ਵੰਡਣ ਲਈ ਭੇਂਟ ਕੀਤੀਆਂ ਹਨ। ਬਲਵਿੰਦਰ ਸਿੰਘ ਨਕੱਈ, ਆਲ ਇੰਡੀਆ ਚੇਅਰਮੈਨ ਇਫ਼ਕੋ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ ਯੂਐਸ ਅਵਸਥੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਵੱਖ ਵੱਖ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਹਨ ਤਾਂ ਜੋ ਸਰਕਾਰ ਵੱਲੋ ਕੀਤੀ ਗਈ ਤਾਲਾਬੰਦੀ ਦੋਰਾਨ ਲੋੜਵੰਦ ਵਿਅਕਤੀਆਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ।ਉਨਾਂ ਦੱਸਿਆ ਕਿ ਇਫ਼ਕੋ ਅਧਿਕਾਰੀ ਅਤੇ ਕਰਮਚਾਰੀ ਰਾਸ਼ਨ ਅਤੇ ਹੋਰ ਲੋੜੀਦੀਆਂ ਵਸਤਾਂ ਦੀ ਵੰਡ ਦੇ ਨਾਲ ਨਾਲ ਦੇਸ਼ ਭਰ ਵਿੱਚ ਸਥਿਤ ਇਫ਼ਕੋ ਕਿਸਾਨ ਸੇਵਾ ਕੇਦਰਾਂ ਅਤੇ ਸੁਸਾਇਟੀਆਂ ਰਾਹੀ ਕਿਸਾਨਾਂ ਨੂੰ ਕਰੋਨਾ ਮਹਾਮਾਰੀ ਸੰਬੰਧੀ ਸੁਚੇਤ ਕਰ ਰਹੇ ਹਨ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਮੰਡੀਆਂ ਵਿੱਚ ਫਸਲ ਲਿਜਾਣ ਸਮੇ ਇਸ ਮਹਾਮਾਰੀ ਦੀ ਲਾਗ ਤੋ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਫਕੋ ਦੇ ਮੈਨੇਜਿੰਗ ਡਾਇਰੈਕਟਰ ਡਾ ਯੂਐਸ ਅਵਸਥੀ,ਵਾਇਸ ਚੇਅਰਮੈਨ ਦਲੀਪ ਸੰਘਾਣੀ ਅਤੇ ਬੋਰਡ ਮੈਬਰਾਂ ਨੇ ਕਰੋਨਾ ਮਹਮਾਰੀ ਦੇ ਟਾਕਰੇ ਲਈ ਬਣਾਏ ਗਏ ਸਰਕਾਰੀ ਰਾਹਤ ਫੰਡ ਵਿੱਚ ਸੰਸਥਾ ਵੱਲੋ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 25 ਕਰੋੜ ਰੁਪਏ ਅਤੇ ਮੁੱਖ ਮੰਤਰੀ ਰਾਹਤ ਫੰਡ ਪੰਜਾਬ ਵਿੱਚ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਯੋਗਦਾਨ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ ਸ਼੍ਰੀਨਿਵਾਸਨ ਨੇ ਨੇ ਉਨਾਂ ਦਾ ਧੰਨਵਾਦ ਕੀਤਾ ਅਤੇ ਇਸਦੇ ਨਾਲ ਹੀ ਇਫ਼ਕੋ ਵੱਲੋ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾ ਦੀ ਸ਼ਲਾਘਾ ਕੀਤੀ।
Total Responses : 266