ਕੁੱਲ ਕੇਸ 16 ਜ਼ਿਨ੍ਹਾਂ ਵਿੱਚ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 13, ਰਿਕਵਰ 02 ਅਤੇ ਇੱਕ ਵਿਅਕਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਹਰੀਸ ਕਾਲੜਾ
ਰੂਪਨਗਰ, 04 ਮਈ 2020 :ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵੱਧ ਕੇ 13 ਹੋ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇੱਕ ਵਿਅਕਤੀ ਜ਼ੋ ਕਿ ਮੁਕਾਰੀ ਬਲਾਕ ਨੂਰਪੁਰ ਬੇਦੀ ਦਾ ਨਿਵਾਸੀ ਹੈ ਅਤੇ ਇਹ ਵਿਅਕਤੀ ਜ਼ਿਲ੍ਹਾ ਐਸ.ਬੀ.ਐਸ ਨਗਰ ਵਿਖੇ ਸ਼ਰਧਾਲੂਆਂ ਨੂੰ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਲੈ ਕੇ ਆਇਆ ਸੀ। ਜ਼ੋ ਕਿ ਐਸ.ਬੀ.ਐਸ. ਨਗਰ ਤੋਂ ਰੂਪਨਗਰ ਜ਼ਿਲ੍ਹੇ ਵਿੱਚ ਵਾਪਿਸ ਨਹੀ ਆਇਆ । ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 494 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 418 ਦੀ ਰਿਪੋਰਟ ਨੈਗਟਿਵ, 63 ਦੀ ਰਿਪੋਰਟ ਪੈਂਡਿੰਗ, 13 ਕੇਸ ਐਕਟਿਵ ਕਰੋਨਾ ਪਾਜ਼ਟਿਵ (01 ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਅਤੇ 01 ਐਸ.ਬੀ.ਐਸ. ਨਗਰ ਵਿਖੇ ) ਅਤੇ 02 ਰਿਕਵਰ ਹੋ ਚੁੱਕੇ ਹਨ ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 16 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ 13 ਕੇਸ ਐਕਟਿਵ ਕਰੋਨਾ ਪਾਜ਼ਟਿਵ ਹਨ, 02 ਰਿਕਵਰ ਚੁੱਕੇ ਹਨ ਅਤੇ 01 ਵਿਅਕਤੀ ਜਿਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੰਟਰਸਟੇਂਟ ਨਾਕਿਆਂ ਰਾਹੀ ਜ਼ੋ ਵੀ ਵਿਅਕਤੀ ਦਾਖਲ ਹੋ ਰਿਹਾ ਹੈ ਉਨ੍ਹਾਂ ਨੂੰ ਕੁਆਰਨਟਾਇਨ ਕਰ ਜਿਲ੍ਹੇ ਦੇ ਵਿੱਚ ਬਣਾਏ ਗਏ ਕੁੱਲ 18 ਕੁਆਰਨਟਾਇਨ ਸੈਂਟਰਾਂ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 243 ਵਿਅਕਤੀਆਂ ਨੂੰ ਕੁਆਰਨਟਾਇਨ ਸੈਂਟਰਾਂ ਵਿੱਚ ਰੱਖਿਆ ਗਿਆ ਹੈ।