ਫਤਿਹਗੜ੍ਹ ਸਾਹਿਬ , 4 ਮਈ 2020: ਪੰਜਾਬ ਸਰਕਾਰ ਦੇ ਪਸ਼ੁ ਪਾਲਣ ਵਿਭਾਗ ਵੱਲੋ ਰਾਜ ਦੇ ਪਸ਼ੂਧਨ ਨੂੰ ਛੂਤੀ ਬੀਮਾਰੀਆ ਤੋਂ ਬਚਾਓ ਲਈ 6 ਮਈ ਤੋਂ ਗਲਘੋਟੂ ਦੀ ਟੀਕਾਕਰਣ ਮੁਹਿੰਮ ਸੁਰੂ ਕੀਤੀ ਜਾ ਰਹੀ ਹੈ।ਇਸ ਲੜੀ ਅਧੀਨ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪਸ਼ੂਆ ਨੂੰ 1 ਲੱਖ 40 ਹਜਾਰ ਟੀਕੇ ਲਗਾਏ ਜਾਣ ਦਾ ਟੀਚਾ ਮਿਿਥਆ ਹੈ।ਇਸ ਸਬੰਧੀ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਗੁਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋ ਪਸ਼ੂਧੰਨ ਨੰੁ ਬੀਮਾਰੀਆ ਤੋਂ ਮਹਿਫੂਜ ਰੱਖਣ ਲਈ 6 ਮਈ ਤੋਂ ਗਲਘੋਟੂ ਦੀ ਟੀਕਾਕਰਣ ਮੁਹਿੰਮ ਸੁਰੂ ਕੀਤੀ ਜਾ ਰਹੀ ਹੈ,ਜਿਸ ਅਧੀਨ ਵੈਟਨਰੀ ਡਾਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਦੀਆ 42 ਟੀਮਾਂ ਵੱਲੋ ਜਿਲ੍ਹੇ ਦੇ 354 ਪਿੰਡਾਂ ਵਿੱਚ ਗਲਘੋਟੂ ਵੈਕਸੀਨੇਸ਼ਨ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗਲਘੋਟੂ ਦੀ ਬੀਮਾਰੀ ਨਾਲ ਪਸ਼ੂਆ ਵਿੱਚ ਤੇਜ ਬੁਖਾਰ (106-107 ˚ਢ) ਤੇ ਗਲ ਸੁਜ ਜਾਂਦਾ ਹੈ ਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਪਸ਼ੂ ਕੁਝ ਹੀ ਘੰਟਿਆ ਵਿੱਚ ਮਰ ਜਾਂਦਾ ਹੈ,ਤੇ ਇਹ ਬੀਮਾਰੀ ਦੀ ਖਾਸ ਕਰ ਬਰਸਾਤ ਦੇ ਮੌਸਨ ਵਿੱਚ ਜਿਆਦਾ ਸੰਭਾਵਨਾ ਹੁੰਦੀ ਹੈ।ਜਿਸ ਨੂੰ ਮੁੱਖ ਰੱਖਦੇ ਹੋਏ ਬਰਸਾਤ ਤੋਂ ਪਹਿਲਾ ਇਹ ਗਲਘੋਟੂ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਟੀਕਾਕਰਣ ਸਬਸੀਡਾਈਜਡ ਰੇਟਾਂ ਤੇ 5 ਰੁਪਏ ਪ੍ਰਤੀ ਖੁਰਾਕ ਕੀਤਾ ਜਾਵੇਗਾ ਅਤੇ ਹਰ ਇੱਕ ਪਸ਼ੂ ਦੇ ਕੰਨ ਵਿੱਚ ਈਅਰ ਟੈਗ ਪਵਾਉਣਾ ਲਾਜਮੀ ਹੋਵੇਗਾ,ਜਿਸ ਨਾਲ ਪਸ਼ੂਆ ਦੀ ਸਨਾਖਤ ਹੋ ਸਕੇਗੀ ਤੇ ਪਸ਼ੂ ਪਾਲਕਾ ਨੂੰ ਇਸ ਨਾਲ ਬੀਮਾ ਕਰਵਾਉਣ ਜਾਂ ਵੇਚਣ ਸਮੇ ਕੋਈ ਦਿਕਤ ਪੇਸ਼ ਨਹੀ ਆਵੇਗੀ,ਸਗੋ ਦੁਧਾਰੂ ਪਸ਼ੂਆ ਦੀ ਕੀਮਤ ਵਿੱਚ ਇਜਾਫਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਟੀਕਾਕਰਣ ਉਪਰੰਤ ਮੁੰਹਖੂਰ ਦੀ ਬੀਮਾਰੀ ਤੋਂ ਬਚਾਅ ਲਈ ਟੀਕੇ ਮੱਝਾਂ.ਗਾਵਾਂ ,ਬੱਕਰੀਆਂ,ਭੇਡਾਂ,ਸੂਰਾਂ ਆਦਿ ਦੇ ਮੁਫਤ ਲਗਾਏ ਜਾਣਗੇ।
ਡਾ ਵਾਲੀਆ ਨੇ ਜਿਲ੍ਹੇ ਦੀਆਂ ਸਮੂਹ ਪੰਚਾਇਤਾ,ਪੰਚਾਂ,ਸਰਪੰਚਾ,ਪਸੂ ਪਾਲਕਾ ਅਤੇ ਹੋਰ ਮੋਹਤਵਰਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਗੁਰਦੁਵਾਰਾ ਸਾਹਿਬ ਆਦਿ ਤੋਂ ਇਸ ਗਲਘੋਟੂ ਦੇ ਟੀਕਾਕਰਣ 100 ਪ੍ਰਤੀਸ਼ਤ ਕਰਵਾਉਣ ਲਈ ਤਾਕੀਦ ਕਰਨ ਤਾਂ ਕਿ ਜਿਲ੍ਹੇ ਦੇ ਪਸ਼ੂ ਬੀਮਾਰੀਆ ਤੋਂ ਮਹਿਫੂਜ ਰਹਿ ਸਕਣ।