ਰਜਨੀਸ਼ ਸਰੀਨ
- ਪੰਜਾਬ ਸਮੇਤ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ ਦੇ ਆਗੂਆਂ ਨਾਲ ਵੀਡੀਓ ਕਾਨਫਰੰਸਿੰਗ 'ਤੇ ਚਰਚਾ
ਚੰਡੀਗੜ੍ਹ, 5 ਮਈ 2020 - ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੋਰੋਨਾ ਖਿਲਾਫ ਲੜਾਈ 'ਚ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਜਿਸ ਲਈ ਪ੍ਰਸ਼ਾਸਨ ਤੇ ਪੁਲਿਸ ਦੀ ਮਦੱਦ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਹ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ 'ਚ ਸਥਾਨਕ ਪੱਧਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਚੱਲ ਰਹੀਆਂ ਕੋਸ਼ਿਸ਼ਾਂ ਤੇ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਕਾਂਗਰਸ, ਯੂਥ ਕਾਂਗਰਸ ਤੇ ਐੱਨਐੱਸਯੂਆਈ ਦੇ ਸੀਨੀਅਰ ਤੇ ਸਾਬਕਾ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕਰ ਰਹੇ ਸਨ। ਵੀਡੀਓ ਕਾਨਫਰੰਸਿੰਗ 'ਚ ਪੰਜਾਬ ਸਮੇਤ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਆਗੂ ਵੀ ਸ਼ਾਮਿਲ ਰਹੇ।
ਇਸ ਲੜੀ ਹੇਠ, ਐੱਮਪੀ ਤਿਵਾੜੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕੋਰੋਨਾ ਦੀ ਰੋਕਥਾਮ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ। ਤਿਵਾੜੀ ਨੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਪੈਂਦੇ ਨਵਾਂਸ਼ਹਿਰ ਬਾਰੇ ਦੱਸਿਆ ਕਿ ਇਥੇ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਆਏ ਸਨ ਤੇ ਸਿਹਤ ਵਿਭਾਗ ਵੱਲੋਂ ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ ਇਕ ਵਾਰ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਕੋਰੋਨਾ ਖਿਲਾਫ ਛੇੜੀ ਲੜਾਈ 'ਚ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਵਿਭਾਗ, ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਦਿਨ ਰਾਤ ਕੰਮ 'ਤੇ ਲੱਗੀਆਂ ਹੋਈਆਂ ਹਨ। ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜਿਕ ਜਥੇਬੰਦੀਆਂ ਦਾ ਵੀ ਪੂਰਾ ਸਾਥ ਮਿੱਲ ਰਿਹਾ ਹੈ। ਇਸ ਦੌਰਾਨ ਕੁਝ ਮੈਂਬਰਾਂ ਵੱਲੋਂ ਪੀਪੀਈ ਕਿੱਟਾਂ ਦੀ ਘਾਟ ਦਾ ਮੁੱਦਾ ਚੁੱਕਣ 'ਤੇ ਤਿਵਾੜੀ ਨੇ ਭਰੋਸਾ ਦਿੱਤਾ ਕਿ ਇਹ ਸਮੱਸਿਆ ਜ਼ਲਦੀ ਹੀ ਦੂਰ ਹੋ ਜਾਵੇਗੀ। ਇਸ ਬਾਰੇ ਕੇਂਦਰ ਸਰਕਰਾ ਕੋਲ ਮਾਮਲਾ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ, ਕੋਰੋਨਾ ਦੀ ਚੁਣੌਦੀ ਨੇ ਸਿਹਤ ਢਾਂਚੇ 'ਚ ਬਦਲਾਅ ਨੂੰ ਸਮੇਂ ਦੀ ਮੁੱਖ ਲੋੜ ਬਣਾ ਦਿੱਤਾ ਹੈ।
ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਪਾਰਟੀ ਸੰਗਠਨ ਵੱਲੋਂ ਸੂਬੇ 'ਚ ਲੋੜਵੰਦਾਂ ਦੀ ਸਹਾਇਤਾ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਉਨ੍ਹਾਂ ਖੁਲਾਸਾ ਕੀਤਾ ਕਿ ਪ੍ਰਦੇਸ਼ ਕਾਂਗਰਸ ਵੱਲੋਂ ਬਕਾਇਦਾ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ ਕੋਈ ਲੋੜਵੰਦ ਸੰਪਰਕ ਕਰ ਸਕਦਾ ਹੈ ਤੇ ਸੂਚਨਾ ਮਿਲਦਿਆਂ ਹੀ ਤੁਰੰਤ ਮਦੱਦ ਪਹੁੰਚਾਈ ਜਾਂਦੀ ਹੈ। ਇਸ ਕੰਟਰੋਲ ਰੂਮ ਦਾ ਨਿਗਰਾਨੀ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਯੋਗੇਸ਼ ਸਾਹਨੀ ਕਰ ਰਹੇ ਹਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿੰਮਵਾਰੀ ਨਿਭਾਅ ਰਹੇ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪ੍ਰਵਾਸੀ ਕਾਮਿਆਂ ਨੂੰ ਰੇਲ ਟਿਕਟ ਮੁਹੱਈਆ ਕਰਵਾਉਣ ਸਬੰਧੀ ਐਲਾਨ ਦੀ ਸ਼ਲਾਘਾ ਕੀਤੀ। ਮੀਰ ਨੇ ਕਿਹਾ ਕਿ ਸੂਬਾ ਕਾਂਗਰਸ ਕਾਮਿਆਂ ਨੂੰ ਰੇਲ ਟਿਕਟਾਂ ਮੁਹੱਈਆ ਕਰਵਾਏਗੀ, ਹਾਲਾਂਕਿ ਟ੍ਰੇਨ ਚਲਾਉਣ ਦਾ ਫੈਸਲਾ ਕੇਂਦਰ ਨੇ ਲੈਣਾ ਹੈ।
ਰਾਜਸਥਾਨ ਦੇ ਵਿਧਾਇਕ ਜਗਦੀਸ਼ ਚੰਦਰ ਨੇ ਕਿਹਾ ਕਿ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਕੋਰੋਨਾ ਖਿਲਾਫ ਜੰਗ 'ਚ ਵਧੀਆ ਕੰਮ ਕਰ ਰਹੀ ਹੈ। ਭੀਲਵਾੜਾ ਦੀ ਕੋਰੋਨਾ 'ਤੇ ਜਿੱਤ ਨੂੰ ਸਾਰਾ ਦੇਸ਼ ਜਾਣਦਾ ਹੈ ਤੇ ਗੰਗਾਨਗਰ ਵੀ ਗ੍ਰੀਨ ਜੋਨ ਬਣ ਚੁੱਕਾ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਜੰਮੂ-ਕਸ਼ਮੀਰ ਸੂਬਾ ਕਾਂਗਰਸ ਦੇ ਪ੍ਰਧਾਨ ਅਹਿਮਦ ਮੀਰ, ਸੂਬਾ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਯੋਗੇਸ਼ ਸਾਹਨੀ, ਰਾਜਸਥਾਨ ਤੋਂ ਵਿਧਾਇਕ ਜਗਦੀਸ਼ ਚੰਦਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਜਾਇਬ ਸਿੰਘ, ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਚੰਡੀਗੜ੍ਹ ਦੇ ਸਾਬਕਾ ਮੇਅਰ ਚੰਦਰ ਮੁਖੀ, ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਪਾਲੀ, ਪੰਜਾਬ ਸਟੇਟ ਕੋਆਰਪ੍ਰੇਟਿਵ ਐਗਰੀਕਲਚਰਲ ਡਿਵਲਪਮੇਂਟ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ, ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡੀਪੀ ਰੰਧਾਵਾ, ਪੰਜਾਬ ਕਾਂਗਰਸ ਜਨਰਲ ਸਕੱਤਰ ਗੁਰਮੇਲ ਸਿੰਘ ਪਹਿਲਵਾਨ, ਜੇਜੇ ਸਿੰਘ, ਸੀਨੀਅਰ ਕਾਂਗਰਸੀ ਆਗੂ ਜਗਜੀਵਨ ਪਾਲ ਸਿੰਘ, ਸੂਬਾ ਕਾਂਗਰਸ ਸਕੱਤਰ ਜਸਵਿੰਦਰ ਸੰਧੂ, ਸੂਬਾ ਸਕੱਤਰ ਕਸਤੂਰੀ ਲਾਲ ਮਿੰਟੂ, ਸਤਵਿੰਦਰ ਸਿੰਘ ਜਵੱਦੀ ਤੇ ਸੁਸ਼ੀਲ ਮਲਹੋਤਰਾ, ਅਜੀਤ ਸਿੰਘ, ਹਰਪ੍ਰੀਤ ਬੰਟੀ, ਅਮਨਦੀਪ ਗੋਲੀ ਮੁਸਾਫਿਰ, ਪਰਮ ਵੈਦਵਾਨ, ਕੌਂਸਲਰ ਰਾਕੇਸ਼ ਸ਼ਰਮਾ, ਪ੍ਰਦੇਸ਼ ਜਨਰਲ ਸਕੱਤਰ ਅਨੀਸ਼ ਸਿਡਾਨਾ, ਸੂਬਾ ਸਕੱਤਰ ਇੰਦਰਜੀਤ ਟੋਨੀ ਕਪੂਰ, ਸੰਦੀਪ ਵਰਮਾਨੀ, ਸੰਜੈ ਰਾਏ, ਸ਼ੇਖਇੰਦਰ ਸਿੰਘ ਲਾਡੀ, ਜਸਵਿੰਦਰ ਛਿੰਦਾ, ਹਿਮਾਚਲ ਕਾਂਗਰਸ ਦੇ ਜਨਰਲ ਸਕੱਤਰ ਵਿਕ੍ਰਮ ਸ਼ਰਮਾ, ਵਿਕ੍ਰਮ ਪਹਿਲਵਾਨ, ਅਮਨ ਸਲੈਚ, ਮੋਂਟੀ ਗਿੱਲ, ਵਸੀਮ ਮੀਰ, ਹਰਿਆਣਾ ਤੋਂ ਯੂਥ ਕਾਂਗਰਸੀ ਆਗੂ ਸ਼ਾਂਤਨੂੰ ਸਿੰਘ ਚੌਹਾਨ ਵੀ ਵੀਡੀਓ ਕਾਨਫਰੰਸ 'ਚ ਸ਼ਾਮਿਲ ਰਹੇ।