ਫਿਰੋਜ਼ਪੁਰ 5 ਮਈ 2020 : ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੂਰੇ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੇ ਸਰਕਾਰ ਦੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਫਿਰੋਜ਼ਪੁਰ ਵਿਖੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਨਬੱਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਥਾਵਾਂ ਤੇ ਡਿਊਟੀਆਂ ਨਿਭਾਉਣ ਤੋਂ ਬਾਅਦ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਕੋਈ ਸਿਹਤ ਸਹੂਲਤ ਨਹੀਂ ਦਿੱਤੀ ਗਈ।
ਹਜ਼ੂਰ ਸਾਹਿਬ ਵਿਖੇ ਪਹਿਲਾ ਤਾਂ ਬੱਸਾਂ ਭੇਜ ਕੇ ਸਰਕਾਰ ਨੇ ਕੋਰੋਨਾ ਨੂੰ ਸੱਦਾ ਦਿੱਤਾ ਫਿਰ ਸ਼ਰਧਾਲੂਆਂ ਨੂੰ ਅਤੇ ਮੁਲਾਜ਼ਮਾਂ ਨੂੰ ਭੇਡਾਂ ਵਾਂਗ ਇੱਕਠੇ ਰੱਖ ਕੇ ਇਸ ਬਿਮਾਰੀ ਵਿਚ ਵਾਧਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸਰਕਾਰ ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਕਾਰਨ ਸ਼ਰਧਾਲੂ ਹੀ ਨਹੀਂ ਪਨਬੱਸ ਦੇ 26 ਮੁਲਾਜ਼ਮ ਉਨ੍ਹਾਂ ਵਿਚੋਂ ਅਤੇ ਜੋਂ ਲਖਨਪੁਰ ਜੰਮੂ (ਲੇਬਰ) ਸਵਾਰੀਆ ਛੱਡਣ ਜਾਂਦੇ ਰਹੇ 1 ਮੁਲਾਜ਼ਮ ਉਨ੍ਹਾਂ ਵਿੱਚੋਂ ਕੁੱਲ 27 ਮੁਲਾਜ਼ਮਾਂ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ ਤੇ ਅਜੇ ਜੈਸਲਮੇਰ ਅਤੇ ਹਜ਼ੂਰ ਸਾਹਿਬ ਡਿਊਟੀ ਤੇ ਗਏ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਰਿਪੋਰਟ ਨੈਗਟਿਵ ਵਾਲੇ ਪਨਬੱਸ ਮੁਲਾਜ਼ਮ ਨੂੰ ਪੋਜ਼ੀਟਿਵ ਕਹਿ ਕੇ ਪ੍ਰਸ਼ਾਸਨ ਵੱਲੋਂ ਚੁੱਕਣਾ ਤੇ ਰਿਪੋਰਟ ਪੋਜਟਿਵ ਵਾਲੇ ਸ਼ਰਧਾਲੂ ਨੂੰ (ਲੋਕਾਂ) ਸ਼ਰਧਾਲੂਆਂ ਵਿਚ 3 ਦਿਨ ਘੁੰਮਦੇ ਰਹਿਣ ਦੇਣਾ ਸਾਫ ਦਰਸਾਉਂਦਾ ਹੈ ਕਿ ਸਾਡੇ ਮੁਲਾਜ਼ਮ ਤੇ ਸ਼ਰਧਾਲੂ ਸੇਫ ਨਹੀਂ ਹਨ ਜੋਂ ਮੁਲਾਜ਼ਮ ਬਿਮਾਰੀ ਤੋਂ ਪੀੜਤ ਹਨ। ਸਰਕਾਰ ਵੱਲੋਂ ਉਨ੍ਹਾਂ ਪੀੜਤ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਦੇ ਇਲਾਜ ਤੇ ਸਾਂਭ ਸੰਭਾਲ ਦੀ ਜ਼ੁੰਮੇਵਾਰੀ ਨਾ ਤਾਂ ਮਹਿਕਮਾ ਚੁੱਕ ਰਿਹਾ ਹੈ ਤੇ ਨਾ ਹੀ ਸਰਕਾਰ ਚੰਗੀ ਤਰ੍ਹਾਂ ਇਲਾਜ ਕਰਵਾ ਰਹੀ ਹੈ। ਅਜਿਹੇ ਵਿਚ ਜੇਕਰ ਮੁਲਾਜ਼ਮ ਕਿਸੇ ਨੂੰ ਕੁਝ ਹੁੰਦਾ ਹੈ ਸਰਕਾਰ ਵੱਲੋਂ ਬਾਕੀ ਰਾਜਾਂ ਵਾਂਗ 50 ਲੱਖ ਦੀ ਰਾਸ਼ੀ ਪਰਿਵਾਰ ਨੂੰ ਦੇਣ ਦਾ ਪੱਤਰ ਜਾਰੀ ਕੀਤਾ ਜਾਣਾ ਬਣਦਾ ਹੈ। ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਕੋਵਿਡ 19 ਵਿਚ ਡਿਊਟੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਤਰੁੰਤ ਚੰਗੀਆਂ ਸਿਹਤ ਸਹੂਲਤਾਂ ਦੇ ਕੇ ਠੀਕ ਕਰਵਾਏ। ਜੇਕਰ ਬਿਮਾਰੀ ਕਾਰਨ ਕਿਸੇ ਦੀ ਮੋਤ ਹੁੰਦੀ ਹੈ ਤਾਂ ਉਸਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦਾ ਤਰੁੰਤ ਨੋਟੀਫਿਕੇਸ਼ਨ ਜਾਰੀ ਕਰੇ।
ਜੇਕਰ ਐਮਰਜੈਂਸੀ ਡਿਉਟੀਆਂ ਲੈਣ ਸਮੇਂ ਅਸੀਂ ਸਰਕਾਰ ਦੇ ਮੁਲਾਜ਼ਮ ਹਾਂ ਤਾਂ ਤਰੁੰਤ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਣਾ ਬਣਦਾ ਹੈ, ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਲਈ ਪੀਪੀ ਕਿੱਟਾਂ, ਮਾਸਕ, ਗਲਬਜ਼, ਸੈਨਾਟਾਈਜ਼ਰ ਅਤੇ ਰਹਿਣ ਦਾ ਪੁਖਤਾ ਪ੍ਰਬੰਧ ਤਰੁੰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਉਹ ਦੇਸ਼ ਤੇ ਲੋਕਾਂ ਦੇ ਨਾਲ ਖੜਨ ਲਈ ਤਿਆਰ ਹਨ ਪਰ ਸਰਕਾਰ ਵਲੋਂ ਪਨਬੱਸ ਮੁਲਾਜ਼ਮਾਂ ਤੋਂ ਐਂਬੂਲੈਂਸਾਂ ਤੇ ਅਤੇ ਹੋਰ ਐਮਰਜੈਂਸੀ ਡਿਊਟੀਆਂ ਲੈਣ ਕਾਰਨ ਜੇਕਰ ਕਿਸੇ ਮੁਲਾਜ਼ਮਾਂ ਨੂੰ ਕੁਝ ਹੁੰਦਾ ਹੈ ਉਸ ਨੂੰ ਅਤੇ ਪਰਿਵਾਰ ਨੂੰ ਕੋਈ ਨਹੀਂ ਪੁੱਛਦਾ ਇਸ ਲਈ ਯੂਨੀਅਨ ਵੱਲੋਂ ਆਪਣੇ ਮੰਗ ਪੱਤਰਾਂ ਅਤੇ ਜ਼ੁਬਾਨੀ ਵਾਰ ਵਾਰ ਮਹਿਕਮੇ ਅਤੇ ਸਰਕਾਰ ਨੂੰ ਭੇਜਣ (ਕਹਿਣ) ਦੇ ਬਾਵਜੂਦ ਮੰਗਾਂ ਤੇ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਗਿਆ ਆਖਿਰ ਕਾਰ ਅੱਜ ਮਜ਼ਬੂਰਨ ਦੁਖੀ ਹੋ ਕੇ ਪੁਤਲਾ ਫੂਕਿਆ ਗਿਆ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮਜ਼ਬੂਰਨ ਭੁੱਖ ਹੜਤਾਲ ਅਤੇ ਮਰਨ ਵਰਤ ਵਰਗੇ ਐਕਸ਼ਨ ਲੈਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸੈਂਟਰ ਬਾਡੀ ਅਹੁਦੇਦਾਰਾਂ ਬਾਜ਼ ਸਿੰਘ, ਡਿਪੂ ਪ੍ਰਧਾਨ ਜਤਿੰਦਰ ਸਿੰਘ, ਕੈਸ਼ੀਅਰ ਮੁਖਪਾਲ ਸਿੰਘ ਅਤੇ ਵਰਕਰ ਹਾਜ਼ਰ ਸਨ।