ਖਰੜ, 6 ਮਈ 2020 - ਖਰੜ ਪ੍ਰਸ਼ਾਸਨ ਵਲੋਂ ਕਰਫਿਊ ਤੇ ਲਾਕਡਾਊਨ ਕਾਰਨ ਆਪਣੇ ਆਪਣੇ ਸੂਬਿਆਂ ਵਿਚ ਘਰਾਂ ਨੂੰ ਵਾਪਸ ਜਾਣ ਲਈ ਮਿਊਂਸੀਪਲ ਪਾਰਕ ਖਰੜ ਵਿਖੇ ਲਗਾਇਆ ਕੈਂਪ ਦੂਸਰੇ ਦਿਨ ਵੀ ਜਾਰੀ ਰਿਹਾ ਹੈ ਅਤੇ ਦੂਸਰੇ ਦਿਨ 1478 ਪ੍ਰਵਾਸੀ ਮਜ਼ਦੂਰਾਂ ਦਾ ਮੈਡੀਕਲ ਚੈਕਅੱਪ ਕਰਕੇ ਸਕਰੀਨਿੰਗ ਕੀਤੀ ਗਈ ਜਦ ਕਿ ਪਹਿਲੇ ਦਿਨ 1672 ਪ੍ਰਵਾਸੀ ਮਜਦੂਰਾਂ ਦੀ ਸਕਰਨੀਨਿੰਗ ਕੀਤੀ ਜਾ ਚੁੱਕੀ ਹੈ। ਪ੍ਰਸ਼ਾਸਨ ਖਰੜ ਦੇ ਨੋਡਲ ਅਫਸਰ ਪੁਨੀਤ ਬਾਂਸਲ ਨੇ ਦਸਿਆ ਕਿ ਦੂਸਰੇ ਦਿਨ ਐਸ.ਡੀ.ਐਮ.ਖਰੜ ਹਿਮਾਂਸੂ ਜੈਨ ਨੇ ਵੀ ਕੈਂਪ ਵਿਚ ਪੁੱਜ ਕੇ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਨਗਰ ਕੌਸਲ ਖਰੜ ਵਲੋਂ ਕੈਂਪ ਵਾਲੇ ਏਰੀਆ ਨੂੰਵੀ ਸੈਨੀਟਾਈਜ਼ਰ ਕੀਤੀ। ਸਿਵਲ ਹਸਪਤਾਲ ਖਰੜ ਦੇ ਡਾ. ਸੁਖਜੀਤ ਸਿੰਘ ਬਾਵਾ, ਹੋਮਿਓਪੈਥਿਕ ਮੈਡੀਕਲ ਅਫਸਰ ਡਾ. ਸੁਖਜੀਤ ਕੌਰ, ਡਾ. ਸਤਿੰਦਰ ਕੌਰ, ਨਰਿੰਦਰ ਸਿੰਘ ਮਾਨ ਏ.ਐਨ.ਐਮ.ਮਨਜੀਤ ਕੌਰ, ਦੀ ਅਗਵਾਈ ਵਾਲੀ ਟੀਮ ਵਲੋਂ ਉਤਰ ਪ੍ਰਦੇਸ, ਬਿਹਾਰ,ਮੱਧ ਪ੍ਰਦੇਸ, ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਨੂੰ ਜਾਣ ਵਾਲੇ 1478 ਪ੍ਰਵਾਸੀ ਮਜਦੂਰਾਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਪਾਸ ਸਲਿੱਪ ਜਾਰੀ ਕੀਤੀ ਗਈ। ਇਨ੍ਹਾਂ ਸਾਰਿਆਂ ਵਲੋਂ ਸਰਕਾਰ ਦੀਆਂ ਹਦਾਇਂਤਾਂ ਅਨੁਸਾਰ ਆਨਲਾਈਨ ਅਪਲਾਈ ਕੀਤਾ ਗਿਆ ਸੀ ਉਸ ਤੋਂ ਬਾਅਦ ਇਨ੍ਹਾਂ ਦਾ ਮੈਡੀਕਲ ਚੈਕਅੱਪ ਹੋਇਆ।
ਉਨ੍ਹਾਂ ਦਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਪੈਸ਼ਲ ਟਰੇਨਾਂ ਰਾਹੀਂ ਇਨ੍ਹਾਂ ਨੂੰ ਆਪਣੇ ਆਪਣੇ ਸੂਬਿਆਂ ਨੂੰ ਰਵਾਨਾ ਕੀਤਾ ਜਾਵੇਗਾ। ਜਿਨ੍ਹਾਂ ਨੂੰ ਰੇਲ ਗੱਡੀਆਂ ਰਾਹੀਂ ਭੇਜਣਾ ਹੈ ਉਨ੍ਹਾਂ ਦੀਆਂ ਵੀ ਲਿਸਟਾਂ ਬਣ ਰਹੀਆਂ ਅਤੇ ਰੇਲਵੇ ਸਟੇਸ਼ਨ ਤੇ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ। ਨੋਡਲ ਅਫਸਰ ਨੇ ਦਸਿਆ ਕਿ ਵੀਰਵਾਰ ਨੂੰ ਮਿਊਸਪਲ ਪਾਰਕ ਸਵੇਰੇ 9-30 ਵਜੇ ਇਹ ਕੈਂਪ ਸ਼ੁਰੂ ਹੋ ਜਾਵੇਗਾ ਅਤੇ ਸਬ ਡਵੀਜ਼ਨ ਖਰੜ ਤਹਿਤ ਰਹਿੰਦੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੇ ਆਨ ਲਾਈਨ ਅਪਲਾਈ ਕੀਤਾ ਹੈ ਉਹ ਕੈਂਪ ਵਿਚ ਪੁੱਜ ਕੇ ਮੈਡੀਕਲ ਸਕਰੀਨਿੰਗ ਕਰਵਾ ਸਕਦੇ ਹਨ। ਇਸ ਮੌਕੇ ਸਿਖਲਾਈ ਅਧੀਨ ਤਹਿਸੀਲਦਾਰ ਦਿਵਿਆ ਸਿੰਗਲਾ, ਲਾਇਨਜ਼ ਕਲੱਬ ਖਰੜ ਸਿਟੀ ਦੇ ਚੇਅਰਮੈਨ ਗੁਰਮੁੱਖ ਸਿੰਘ ਮਾਨ, ਪੰਕਰ ਚੱਢਾ, ਸੁਭਾਸ਼ ਅਗਰਵਾਲ, ਪਿਆਰਾ ਸਿੰਘ, ਰਣਵਿੰਦਰ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ, ਸੰਤੋਖ ਸਿੰਘ,ਹਰਵਿੰਦਰ ਸਿੰਘ ਪੋਹਲੀ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।