← ਪਿਛੇ ਪਰਤੋ
ਮਿਤੀ 04.05.2020 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਬਜ਼ੁਰਗਾਂ ਦੀ ਸੇਵਾ-ਸੰਭਾਲ ਅਤੇ ਉਹਨਾਂ ਦਾ ਸਤਿਕਾਰ ਵਿਸ਼ੇ 'ਤੇ ਬੱਚਿਆਂ ਨੂੰ ਇੱਕ ਵਿਸ਼ੇਸ਼ ਐਕਟੀਵਿਟੀ ਕਰਵਾਈ ਗਈ ਕਿਉਂਕਿ ਅਜੋਕੇ ਸਮੇਂ ਅੰਦਰ ਬਜ਼ੁਰਗਾਂ ਦਾ ਮਾਣ-ਸਤਿਕਾਰ ਸਮਾਜ ਅੰਦਰ ਘਟਦਾ ਜਾ ਰਿਹਾ ਹੈ। ਸਮਾਜ ਅੰਦਰ ਬਜ਼ੁਰਗਾਂ ਦਾ ਸਤਿਕਾਰ ਬਰਕਰਾਰ ਰਹਿਣਾ ਬੜਾ ਲਾਜ਼ਮੀ ਹੈ ਜਿਸ ਦੇ ਮੱਦੇਨਜ਼ਰ ਇਹ ਗਤੀਵਿਧੀ ਕਰਵਾਈ ਗਈ। ਇਹ ਐਕਟੀਵਿਟੀ ਮੈਡਮ ਸੰਦੀਪ ਕੌਰ ਅਤੇ ਮੈਡਮ ਸੀਮਾਂ ਦੀ ਅਗਵਾਈ ਵਿੱਚ ਕਲਾਸ ਤੀਸਰੀ-ਬੀ ਅਤੇ ਚੌਥੀ ਦੇ ਬੱਚਿਆਂ ਨੂੰ ਕਰਵਾਈ ਗਈ । ਇਸ ਦਾ ਉਦੇਸ਼ ਬੱਚਿਆਂ ਨੂੰ ਬਜ਼ੁਰਗ ਮਾਪਿਆਂ ਦੀ ਸੇਵਾ-ਸੰਭਾਲ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਪ੍ਰਤੀ ਪ੍ਰੇਰਨਾ ਸੀ, ਤਾਂ ਜੋ ਬੱਚੇ ਜਿਆਦਾ ਤੋਂ ਜਿਆਦਾ ਸਮਾਂ ਆਪਣੇ ਘਰ ਦੇ ਵੱਡੇ-ਬਜ਼ੁਰਗਾਂ ਨਾਲ ਗੁਜਾਰਨ, ਜਿਸ ਨਾਲ ਬਜ਼ੁਰਗ ਇਕੱਲੇਪਣ ਤੋਂ ਬਚ ਸਕਣ । ਉੱਥੇ ਹੀ ਬੱਚਿਆਂ ਨੂੰ ਵੀ ਯੋਗ ਅਗਵਾਈ ਮਿਲੇਗੀ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਦਾਦਾ-ਦਾਦੀ ਦਾ ਪਿਆਰ ਉਹ ਚੀਜ਼ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਦਾਦਾ-ਦਾਦੀ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ । ਲਾਕਡਾਊਨ ਦੇ ਦੌਰਾਨ ਵਿਦਿਆਰਥੀਆਂ ਨੂੰ ਅਕਾਲ ਅਕੈਡਮੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
Total Responses : 266