ਰਜਨੀਸ਼ ਸਰੀਨ
- ਖੁੱਦ ਪਿੰਡ ਪਿੰਡ ਤੇ ਸ਼ਹਿਰ ਜਾ ਕੇ ਕਰਵਾ ਰਹੇ ਨੇ ਸੇਨੇਟਾਈਜੇਸ਼ਨ
- ਕਿਹਾ-ਨਵਾਂਸ਼ਹਿਰ ਦੀ ਸਿਹਤਯਾਬੀ ਲਈ ਹਮੇਸ਼ਾਂ ਹੀ ਮੇਰੇ ਯਤਨ ਜਾਰੀ ਰਹਿਣਗੇ
ਨਵਾਂਸ਼ਹਿਰ/ਰਾਹੋਂ, 6 ਮਈ 2020 - ਰਾਣਾ ਗੁਰਜੀਤ ਸਿੰਘ ਵਲੋਂ ਨਵਾਂਸ਼ਹਿਰ ਸਬ ਡਵੀਜ਼ਨ ਵਾਸਤੇ ਆਪਣੀ ਮਿੱਲ ਦੀ ਤਰਫੋਂ ਨਵਾਂਸਹਿਰ ਹਲਕੇ ਨੂੰ ਦਿੱਤੇ ਗਏ ਸੈਨੇਟਾਈਜ਼ਰ ਟਰੱਕ ਦੇ ਨਾਲ ਹਲਕਾ ਵਿਧਾਇਕ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ, ਰਾਹੋਂ ਅਤੇ ਵੱਖ ਵੱਖ ਪਿੰਡਾਂ ਵਿੱਚ ਖੁਦ ਨਾਲ ਜਾ ਕੇ ਵੱਖ ਵੱਖ ਥਾਂਵਾਂ ਤੇ ਛਿੜਕਾਅ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਇਸ ਮੁਸ਼ਕਿਲ ਦੀ ਘੜੀ ’ਚ ਮੈਂ ਹਲਕੇ ਦੇ ਨਾਲ ਖੜਾ ਹਾਂ, ਅਤੇ ਨਵਾਂਸ਼ਹਿਰ ਦੀ ਸਿਹਤਯਾਬੀ ਲਈ ਹਮੇਸ਼ਾਂ ਹੀ ਮੇਰੇ ਯਤਨ ਜਾਰੀ ਰਹਿਣਗੇ ਇਸ ਮੌਕੇ ਉਨ੍ਹਾਂ ਕਰੋਨਾ ਦੀ ਲੜਾਈ ਲੜ੍ਹ ਰਹੇ ਹਰ ਇੱਕ ਉਨ੍ਹਾਂ ਮੁਲਾਜ਼ਮ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਲੜਾਈ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਿਆ। ਇਸ ਮੌਕੇ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ , ਡਾਕਟਰ ਸਹਿਬਾਨ, ਸਿਹਤ ਵਿਭਾਗ ਨਾਲ ਸੰਬੰਧਤ ਕਾਰਚਾਰੀ, ਸਫਾਈ ਸੇਵਕ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਮਹਾਮਾਰੀ ਦੇ ਖਿਲਾਫ ਦਿਨ ਰਾਤ ਮਿਹਨਤ ਕੀਤੀ ਉਨ੍ਹਾਂ ਦੀ ਸੇਵਾਵਾਂ ਤੋਂ ਸਬਕ ਲੈਂਦੇ ਹੋਏ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਸਿਹਤ ਸੰਬੰਧੀ ਹਦਾਇਤਾਂ ਦੀ ਪਾਲਣਾ ਕਰੀਏ ਅਤੇ ਆਉਣ ਵਾਲੇ ਸੰਮੇਂ ਨੂੰ ਵੀ ਮੁੱਖ ਰੱਖਦੇ ਹੋਏ ਇਨ੍ਹਾਂ ਨਿਯਮਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਇਸ ਮੌਕੇ ਉਨ੍ਹਾਂ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਸਹਿਯੋਗ ’ਚ ਆਪਣੇ ਵਿੱਤ ਅਨੁਸਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਵੀ ਸਾਫ਼-ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਵਾਂਸ਼ਹਿਰ ਦੇ ਸ਼ਹਿਰਾਂ ਅਤੇ ਪਿੰਡਾਂ ’ਚ ਸੈਨੇਟਾਈਜ਼ੇਸ਼ਨ ਲਗਾਤਾਰ ਕੀਤੀ ਵੀ ਗਈ ਹੈ ਪਰੰਤੂ ਰਾਣਾ ਗੁਰਜੀਤ ਸਿੰਘ ਵੱਲੋਂ ਇਸੇ ਲੜੀ ’ਚ ਦਿੱਤਾ ਸਹਿਯੋਗ ਜਨ ਹਿੱਤ ’ਚ ਹੋਰ ਵੀ ਚੰਗਾ ਕਦਮ ਹੈ।