ਚੌਧਰੀ ਮਨਸੂਰ ਘਨੋਕੇ
ਕਾਦੀਆਂ, 6 ਮਈ 2020 - ਕੋਰੋਨ ਵਾਇਰਸ ਦੇ ਕਾਰਨ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇੱਕ ਮੁਸਲਿਮ ਜੋੜੇ ਨੇ ਮਿਸਾਲ ਕਾਇਮ ਕੀਤੀ ਹੈ। ਅੱਜ ਇੱਥੇ ਹੋਏ ਇੱਕ ਬਹੁਤ ਹੀ ਸਾਦੇ ਵਿਆਹ ਸਮਾਗਮ ਵਿੱਚ ਕੇਵਲ ਚਾਰ ਵਿਅਕਤੀ ਹੀ ਸ਼ਾਮਿਲ ਹੋਏ ਅਤੇ ਨਵ-ਵਿਆਹੇ ਜੋੜੇ ਦੇ ਨਾਲ ਕੇਵਲ ਦੋ ਬਾਰਾਤੀ ਹੀ ਨਾਲ ਸਨ। ਸ਼ੇਖ਼ ਗੁਲਫ਼ਾਮ ਅਤੇ ਕਾਨਤਾ ਨਸੀਰ ਦਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਹੋਇਆ।
ਇਸ ਮੌਕੇ 'ਤੇ ਚੌਧਰੀ ਅਬਦੁਲ ਚੱਠਾ ਮੀਤ ਪ੍ਰਧਾਨ ਸਾਬਕਾ ਨਗਰ ਕੌਂਸਲ ਕਾਦੀਆਂ ਮੌਜੂਦ ਸਨ। ਮੋਲਾਨਾ ਤਨਵੀਰ ਅਹਿਮਦ ਖ਼ਾਦਿਮ ਨੇ ਇਸ ਮੌਕੇ ਦੁਆ ਕਰਵਾਕੇ ਬਾਰਾਤ ਨੂੰ ਰਵਾਨਾ ਕੀਤਾ। ਇਹ ਗੱਲ ਵਰਨਣਯੋਗ ਹੈ ਕਿ ਮੋਟਰ ਗੱਡੀਆਂ ਦੇ ਸ਼ਹਿਰ ਦੇ ਅੰਦਰ ਦਾਖ਼ਿਲ ਹੋਣ 'ਤੇ ਲੱਗੀ ਪਾਬੰਦੀ ਕਾਰਨ ਇਹ ਨਵ-ਵਿਆਹਿਆ ਜੋੜਾ ਪੈਦਲ ਹੀ ਆਪਣੇ ਘਰ ਪਹੁੰਚਿਆ। ਇਸ ਵਿਆਹ ਦੀ ਸ਼ਹਿਰ ਵਾਸੀਆਂ ਵਲੋਂ ਤਾਰੀਫ਼ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਿਦਾਇਤਾਂ 'ਤੇ ਇਸ ਜੋੜੇ ਨੇ ਅਮਲ ਕਰਕੇ ਮਿਸਾਲ ਕਾਇਮ ਕੀਤੀ ਹੈ।