- ਤੇਲ ਦੀਆਂ ਕੀਮਤਾਂ ਵਧਾਉਣ ਦੀ ਨਿਖੇਧੀ ਕੀਤੀ ਗਈ
ਫਿਰੋਜ਼ਪੁਰ, 7 ਮਈ 2020 : ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਫਸਲ ਦੀ ਅਦਾਇਗੀ 48 ਘੰਟੇ ਵਿਚ ਦੇਣ ਦਾ ਐਲਾਣ ਕੀਤਾ ਹੋਇਆ ਹੈ, ਪਰ ਇਹ ਵਾਅਦਾ ਇਕ ਝੂਠ ਦਾ ਪੁਲੰਦਾ ਹੈ ਕਿਉਂਕਿ ਜ਼ਿੰਮੀਦਾਰਾਂ ਨੂੰ ਅੱਤ ਤੱਕ ਪੇਮੈਂਟ ਨਹੀਂ ਮਿਲੀ, ਜਦੋਂ ਉਹ ਆੜ੍ਹਤੀਆਂ ਕੋਲ ਜਾਂਦੇ ਹਨ ਤਾਂ ਆੜ੍ਹਤੀਏ ਕਹਿੰਦੇ ਹਨ ਕਿ ਸਾਨੂੰ ਅਜੇ ਪੇਮੈਂਟ ਨਹੀਂ ਆਈ। ਜਦੋਂ ਕਿ ਮੰਡੀਆਂ ਵਿਚ ਸਾਰੀ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਕਣਕ ਗੁਦਾਮਾਂ ਵਿਚ ਲੱਗ ਚੁੱਕੀ ਹੈ, ਇਕ ਪਾਸੇ ਕੋਰੋਨਾ ਦੇ ਕਹਿਰ ਕਾਰਨ ਕੋਈ ਵੀ ਕੰਮ ਨਹੀਂ ਚੱਲ ਰਿਹਾ ਹੈ।
ਲੋਕਾਂ ਨੇ ਇਸ ਰਕਮ ਨਾਲ ਕੰਮ ਕਾਜ ਚਲਾਉਣੇ ਹਨ ਅਤੇ ਅੱਜ ਪੰਜਾਬ ਦਾ ਅੰਨਦਾਤਾ ਆਪਣੀ ਫਸਲ ਵੇਚ ਕੇ ਘਰ ਬੈਠਾ ਹੈ ਅਤੇ ਸਰਕਾਰ ਦੀ 48 ਘੰਟੇ ਵਿਚ ਆਉਣ ਵਾਲੀ ਰਕਮ ਨੂੰ ਉਡੀਕ ਰਿਹਾ ਹੈ ਤਾ ਨਹੀਂ ਕਦੋਂ ਸਰਕਾਰ ਦੇ 48 ਘੰਟੇ ਹੋਣਗੇ ਅਤੇ ਰਕਮ ਆੜ੍ਹਤੀਆਂ ਤੇ ਖਾਤੇ ਵਿਚ ਆਵੇਗੀ ਤੇ ਕਿਸਾਨ ਨੂੰ ਰਕਮ ਮਿਲੇਗੀ। ਕਿਸਾਨਾਂ ਵੱਲ ਹਰ ਵਿਅਕਤੀ ਵੇਖ ਰਿਹਾ ਹੈ, ਪਹਿਲਾ ਤਾਂ ਕਣਕ ਦੀ ਵਢਾਈ ਕਰਨ ਵਾਲਾ, ਤੂੜੀ ਬਨਾਉਣ ਵਾਲਾ, ਮਜ਼ਦੂਰੀ ਕਰਨ ਵਾਲਾ, ਦੁਕਾਨਾਂ ਵਾਲੇ, ਕਿਉਂਕਿ ਪੰਜਾਬ ਦਾ ਜ਼ਿਆਦਾ ਕੰਮ ਕਿਸਾਨਾਂ ਦੀ ਫਸਲ ਆਉਣ ਤੋਂ ਬਾਅਦ ਚੱਲਦੇ ਹਨ।
ਅੱਜ ਪੇਮੈਂਟ ਨਾ ਮਿਲਣ ਕਾਰਨ ਸਾਰੇ ਵਰਗ ਹੀ ਦੁਖੀ ਹਨ। ਕਣਕ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਸਾਰੇ ਕਾਰੋਬਾਰ ਠੱਪ ਹੋਏ ਪਏ ਹਨ। ਦੂਜੇ ਪਾਸੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਜਿਸ ਵਿਚ ਭੁੱਖ ਮਰੀ ਪਈ ਹੋਈ ਹੈ ਉਹ ਆਪਣੇ ਦੇਸ਼ ਵਿਚ ਪੈਟਰੋਲ 30 ਰੁਪਏ ਅਤੇ ਡੀਜ਼ਲ 45 ਰੁਪਏ ਲੀਟਰ ਘਟਾ ਚੁੱਕਾ ਕਿਉਂਕਿ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਘੱਟ ਗਈਆਂ ਹਨ, ਪਰ ਦੂਜੇ ਪਾਸੇ ਸਾਡੀਆਂ ਸਰਕਾਰਾਂ ਕੋਰੋਨਾ ਦਾ ਲਾਹਾ ਲੈ ਰਹੀਆਂ ਹਨ ਜਦਕਿ ਪੈਟਰੋਲ ਅਤੇ ਡੀਜ਼ਲ ਘਟਾਉਣ ਦੀ ਜਗ੍ਹਾ ਰੇਟ ਵਧਾ ਕੇ ਲੋਤਾਂ ਤੇ ਹੋਰ ਬੋਝ ਪਾ ਦਿੱਤਾ ਹੈ। ਇਕ ਪਾਸੇ ਕੋਰੋਨਾ ਕਾਰਨ ਲੋਕਾਂ ਦੇ ਕੰਮ ਕਾਰ ਠੱਪ ਹਨ, ਦੂਜੇ ਪਾਸੇ ਕੋਰੋਨਾ ਦੇ ਟੈਕਸ ਅਤੇ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਕਚੂੰਬਰ ਕੱਢ ਰਹੇ ਹਨ, ਜਿਸ ਦੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਖੇਧੀ ਕਰਦਾ ਹੈ ਅਤੇ ਸਰਕਾਰ ਤੇਲ ਦੀਆਂ ਕੀਮਤਾਂ ਵਧਾਉਣ ਦੀ ਜਗ੍ਹਾ ਘਟਾਵੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਕਣਕ ਦੀ ਖਰੀਦ ਕਰਨ ਵਾਲੀਆਂ ਏਜੰਸੀਆਂ ਜਲਦ ਤੋਂ ਜਲਦ ਕਣਕ ਦੀ ਪੇਮੈਂਟ ਆੜ੍ਹਤੀਆਂ ਦੇ ਖਾਤ ਪਵਾਈ ਜਾਵੇ ਤਾਂ ਕਿ ਉਹ ਅਗਾਹ ਕਿਸਾਨਾਂ ਨੂੰ ਰਕਮ ਦੇਣ। ਇਸ ਮੌਕੇ ਤੇਜਿੰਦਰ ਸਿੰਘ ਦਿਉਲ ਐਗਜੈਕਟਿਵ ਮੈਂਬਰ, ਤਜਿੰਦਰ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਵਾ ਜਗਜੀਤ ਸਿੰਘ ਦਫਤਰ ਸਕੱਤਰ, ਸੂਰਤ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ, ਕਰਤਾਰ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਨਿਸ਼ਾਨ ਸਿੰਘ, ਗਿਆਨ ਸਿੰਘ, ਦਰਸ਼ਨ ਸਿੰਘ, ਇਕਬਾਲ ਸਿੰਘ, ਜੋਗਿੰਦਰ ਸਿੰਘ, ਪਿੱਪਲ ਸਿੰਘ ਆਦਿ ਨੇ ਵੀ ਤੇਲ ਦੀਆਂ ਕੀਤਾਂ ਵਿਚ ਵਾਧੇ ਦੀ ਨਿਖੇਧੀ ਕੀਤੀ ਅਤੇ ਕਣਕ ਦੀ ਪੇਮੈਂਟ ਜਲਦ ਤੋਂ ਜਲਦ ਕਰਨ ਦੀ ਸਰਕਾਰ ਨੂੰ ਅਪਲ ਕੀਤੀ ਗਈ।