ਮਨਿੰਦਰਜੀਤ ਸਿੱਧੂ
ਜੈਤੋ, 7 ਮਈ, 2020 - ਜੈਤੋ ਦੇ ਆਰ.ਟੀ.ਆਈ. ਕਾਰਕੁੰਨ ਡਾ. ਹਰੀਸ਼ ਚੰਦਰ ਗੋਇਲ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਡਾ. ਹਰੀਸ਼ ਚੰਦਰ ਗੋਇਲ ਦੁਆਰਾ ਕਈ ਗਰੀਬ ਅਤੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਆਈਆਂ ਸਰਕਾਰੀ ਕਿੱਟਾਂ ਵੀ ਹਰ ਜਰੂਰਤਮੰਦ ਤੱਕ ਪਹੁੰਚਾਉਣ ਵਿੱਚ ਡਾ. ਹਰੀਸ਼ ਨੇ ਪ੍ਰਸ਼ਾਸਨ ਦੀ ਬਹੁਤ ਮਦਦ ਕੀਤੀ ਹੈ। ਹੁਣ ਉਹਨਾਂ ਦੁਆਰਾ ਪਿਛਲੇ ਕਈ ਦਿਨਾਂ ਤੋਂ ਜੈਤੋ ਦੀ ਪੀਰਖਾਨਾ ਬਸਤੀ ਜਿਸ ਵਿੱਚ ਬਹੁ-ਗਿਣਤੀ ਵਿੱਚ ਗਰੀਬ ਪਰਿਵਾਰ ਰਹਿੰਦੇ ਹਨ, ਉਹਨਾਂ ਨੂੰ ਹਰੀਆਂ ਸਬਜ਼ੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾ. ਹਰੀਸ਼ ਨੇ ਦੱਸਿਆ ਕਿ ਸਬਜ਼ੀ ਦੀ ਸੇਵਾ ਉਹਨਾਂ ਦੇ ਸਾਥੀ ਸ਼ੇਖਰ ਸ਼ਰਮਾ, ਵਿਜੈ ਕੁਮਾਰ, ਰਾਜਨ ਅਰੋੜਾ, ਬਿੰਨੀ, ਬੁੱਧ ਰਾਮ, ਰਾਜੂ, ਮਹਿੰਦਰ ਕੁਮਾਰ, ਬੰਟੀ. ਲਵਪ੍ਰੀਤ ਸਿੰਘ, ਵਿਜੈ ਕੁਮਾਰ, ਮੰਨੂ ਆਦਿ ਦੇ ਸਹਿਯੋਗ ਨਾਲ ਨਿਭਾਈ ਜਾ ਰਹੀ ਹੈ।