ਹਰੀਸ਼ ਕਾਲੜਾ
ਰੂਪਨਗਰ, 07 ਮਈ 2020 - ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇੰਡੀਅਨ ਕੌਸਲ ਆਫ ਮੈਡੀਕਲ ਰਿਸਰਚ ਨੇ ਵੀ ਕਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਰੋਪੜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਦੀ ਪ੍ਰੰਸ਼ਸ਼ਾ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵਧੀਆ ਕਾਰਗੁਜ਼ਾਰੀ ਸਦਕਾ ਹੀ ਜ਼ਿਲ੍ਹਾ ਰੋਪੜ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਕਰੋਨਾ ਪਾਜ਼ੀਟਿਵ ਕੇਸ ਘੱਟ ਹਨ। ਉਨ੍ਹਾਂ ਨੇ ਅੱਜ ਇੰਡੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਆਪਣੇ ਨਿਵਾਸ ਸਥਾਨ ਤੇ ਕਰਵਾਏ ਗਏ ਸਮਾਗਮ ਦੌਰਾਨ ਡਾਕਟਰਜ਼ ਨੂੰ ਕਿੱਟਾਂ ਵੰਡਣ ਦੌਰਾਨ ਇਹ ਗੱਲ ਕਹੀ।
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਪ੍ਰੰਸ਼ਸ਼ਾ ਕਰਦੇ ਹੋਏ ਕਿਹਾ ਕਿ ਡੈਂਟਲ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ 02 ਹਜ਼ਾਰ ਦੇ ਕਰੀਬ ਡਾਕਟਰਜ਼ ਨੂੰ ਪੀ.ਪੀ.ਈ. ਕਿੱਟਾਂ ਵੰਡੀਆਂ ਜਾਣਗੀਆਂ। ਅੱਜ ਰੂਪਨਗਰ ਵਿਖੇ 60 ਕਿੱਟਾਂ ਵੰਡ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਦੁਨੀਆਂ ਦੇ ਵਿੱਚ ਜਿੱਥੇ ਤੇਜੀ ਨਾਲ ਪੈਰ ਪਸਾਰੇ ਹਨ ਉੱਥੇ ਭਾਰਤ ਵਿੱਚ ਇਸ ਦੀ ਰੋਕਥਾਮ ਦੇ ਲਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸਾਰਿਆਂ ਨੂੰ ਮਿਲ ਕੇ ਲੜਨੀ ਪਵੇਗੀ। ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕਤਾ ਅਤੇ ਸਾਵਧਾਨੀਆਂ ਦਾ ਪ੍ਰਯੋਗ ਕਰਕੇ ਅਸੀ ਇਸ ਨਾਮੁਰਾਦ ਬਿਮਾਰੀ ਤੋਂ ਬਚ ਸਕਦੇ ਹਾਂ।ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਜਿੱਥੇ ਸਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ ਉੱਥੇ ਸੰਸਥਾਵਾਂ ਨੇ ਖਾਣਾ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਕੇ ਕਿਸੇ ਨੂੰ ਭੁੱਖਾ ਸੋਣ ਨਹੀਂ ਦਿੱਤਾ ਹੈ। ਜਦੋ ਰਾਜ ਵਿੱਚ ਕਰਫਿਊ ਲਗਾਇਆ ਗਿਆ ਸੀ ਤਾ ਜਿੱਥੇ ਜ਼ੋ ਵਿਅਕਤੀ ਸੀ ਉੱਥੇ ਹੀ ਰਹਿ ਗਿਆ । ਕਿਸੇ ਕੋਲ ਰਾਸ਼ਨ ਘੱਟ ਸੀ, ਕੋਈ ਆਪਣੇ ਰਿਸ਼ਤੇਦਾਰ ਘਰ ਰਹਿ ਗਿਆ ਅਤੇ ਕਈ ਵਿਦਿਆਰਥੀ ਆਪਣੇ ਹੋਸਟਲਾਂ ਦੇ ਵਿੱਚ ਰਹਿ ਗਏ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਜਿੱਥੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹਰ ਕਿਸੇ ਨੂੰ ਖਾਣਾ ਮੁਹੱਈਆ ਕਰਵਾਇਆ ਉੱਥੇ ਲੋਕਡਾਊਨ ਦੌਰਾਨ ਫਸੇ ਦੂਜੇ ਰਾਜਾਂ ਦੇ ਵਿਅਕਤੀਆਂ ਨੂੰ ਬੱਸਾਂ ਰਾਹੀ ਘਰ ਭੇਜਣ ਦੇ ਵਿੱਚ ਅਹਿਮ ਭੂਮਿਕਾਂ ਨਿਭਾਈ ।ਉਨ੍ਹਾਂ ਨੇ ਡੈਂਟਲ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਯਤਨਾਂ ਨੂੰ ਵੀ ਖੂਬ ਸਰਾਹਿਆ ।
ਇਸ ਮੌਕੇ ਤੇ ਸਿਵਲ ਸਰਜਨ ਡਾ. ਐਚ.ਐਨ ਸ਼ਰਮਾ, ਪੰਜਾਬ ਸਟੇਂਟ ਆਈ.ਡੀ.ਏ. ਸੈਕਟਰੀ ਅਤੇ ਡੀ.ਸੀ.ਆਈ ਮੈਬਰ ਡਾ. ਸਚਿਨ ਦੇਵ , ਆਈ.ਡੀ.ਏ. ਰੋਪੜ ਪ੍ਰਧਾਨ ਡਾ. ਕੇ.ਐਸ. ਦੇਵ , ਸਕੈਟਰੀ ਡਾ. ਆਸ਼ੂਤੋਸ਼ ਸ਼ਰਮਾ , ਡਾ. ਅੰਕੁਰ ਵਾਹੀ, ਡਾ. ਗਰੋਵ ਅਨੇਜ਼ਾ, ਸ਼੍ਰੀ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਵਿਜੈ ਟਿੰਕੂ ਸ਼ਰਮਾ ਚੇਅਰਮੈਨ ਜ਼ਿਲ੍ਹਾਂ ਪਲਾਨਿੰਗ ਬੋਰਡ ਮੋਹਾਲੀ, ਅਸ਼ੋਕ ਬਾਹੀ, ਅਮਰਜੀਤ ਸੈਣੀ ਅਤੇ ਪੋਮੀ ਸੋਨੀ ਮੌਜੂਦ ਸਨ।