ਆਖ਼ਰ ਅੰਬਰਸਰੀਆਂ ਨੂੰ ਵੀ ਮਿਲੀ ਰਾਹਤ: ਅੰਮ੍ਰਿਤਸਰ 'ਚ ਕਰਫ਼ਿਊ 'ਚ ਢਿੱਲ ਦੇਣ ਦਾ ਐਲਾਨ
ਮਨਪ੍ਰੀਤ ਜੱਸੀ
ਅੰਮ੍ਰਿਤਸਰ , 7 ਮਈ , 2020 : ਆਖ਼ਰਕਾਰ ਅੰਬਰਸਰੀਆਂ ਨੂੰ ਕੁਝ ਰਾਹਤ ਮਿਲਣ ਦੇ ਆਸਾਰ ਹੋ ਗਏ ਨੇ . ਜ਼ਿਲ੍ਹਾ ਮਾਲਕਾਂ ਨੇ ਕੁਝ ਬੰਦ ਇਲਾਕਿਆਂ ਨੂੰ ਛੱਡ ਕੇ ਜ਼ਿਲ੍ਹੇ ਦੇ ਬਾਕੀ ਥਾਵਾਂ ਤੇ ਕਰਫ਼ਿਊ 'ਚ ਕੱਲ੍ਹ 8 ਮਈ ਤੋਂ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ . ਦੁਕਾਨਾਂ ਖੋਲ੍ਹਣ ਲਈ ਇਹ ਢਿੱਲ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗੀ .
ਜ਼ਿਲ੍ਹਾ ਮੈਜਿਸਟਰੇਟ ਸ. ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 24 ਅਪ੍ਰੈਲ 2020 ਨੂੰ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਵਿਚ ਦਿੱਤੀ ਰਾਹਤ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ 4 ਮਈ ਨੂੰ ਜਾਰੀ ਕੀਤੀਆਂ ਗਾਈਡ ਲਾਇਨ ਤਹਿਤ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿਚ ਉਸਾਰੀ, ਸਨਅਤ, ਵਪਾਰ ਲਈ ਜ਼ਰੂਰੀ ਛੋਟਾਂ ਸ਼ਰਤਾਂ ਸਹਿਤ ਦਿੱਤੀਆਂ ਜਾਂਦੀਆਂ ਹਨ। ਇਹ ਛੋਟ ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ ਵਿਚ ਲਾਗੂ ਨਹੀਂ ਹੋਣਗੀਆਂ।
ਜਾਰੀ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਹਰੇਕ ਤਰਾਂ ਦੀ ਜਾਇਜ਼ ਉਸਾਰੀ, ਇਸ ਲਈ ਕਿਸੇ ਤਰਾਂ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਸ਼ਹਿਰਾਂ ਵਿਚ ਉਸਾਰੀ ਦੇ ਚੱਲ ਰਹੇ ਕੰਮ ਐਸ ਡੀ ਐਮ ਜਾਂ ਜਨਰਲ ਮੈਨੇਜਰ ਸਨਅਤ ਕੋਲੋਂ ਪ੍ਰਵਾਨਗੀ ਲੈ ਕੇ ਸ਼ੁਰੂ ਕੀਤੇ ਜਾ ਸਕਣਗੇ। ਬਿਨੈ ਕਾਰ ਜ਼ਰੂਰੀ ਪੂਰੀਆਂ ਕਰੇਗਾ ਅਤੇ ਨਾ ਕਰਨ ਦੀ ਸ਼ਰਤ ਵਿਚ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪੇਂਡੂ ਖੇਤਰ ਵਿਚ ਸਾਰੀਆਂ ਰਜਿਸਟਰਡ ਸਾਰੀਆਂ ਦੁਕਾਨਾਂ ਤੇ ਸ਼ਹਿਰਾਂ ਵਿਚ ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਨੂੰ ਛੱਡ ਕੇ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਂਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫ਼ੀਸਦੀ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸੋਸ਼ਲ ਡਿਸਟੈਂਸ ਨੂੰ ਬਣਾ ਕੇ ਦੁਕਾਨਾਂ ਖੋਲ੍ਹ ਸਕਦੇ ਹਨ। ਦੁਕਾਨਾਂ ਖੁੱਲਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਰਹੇਗਾ। ਸ਼ਹਿਰੀ ਖੇਤਰ ਵਿਚ ਮਾਰਕੀਟ ਤੇ ਬਾਜ਼ਾਰ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਇਸੇ ਸਮੇਂ ਲਈ ਖੋਲ੍ਹੀਆਂ ਜਾ ਸਕਦੀਆਂ ਹਨ, ਇਸ ਤੋਂ ਇਲਾਵਾ ਸਬੰਧਿਤ ਐਸ ਡੀ ਐਮ ਅਤੇ ਡੀ ਐਸ ਪੀ ਸਮਾਨ ਦੀ ਮੰਗ ਨੂੰ ਵੇਖਦੇ ਹੋਏ ਉਸਨੂੰ ਆਗਿਆ ਦੇ ਸਕਦੇ ਹਨ।
ਸੈਲੂਨ, ਨਾਈਆਂ ਦੀਆਂ ਦੁਕਾਨਾਂ, ਸਪਾ, ਬਿਊਟੀ ਪਾਰਲਰ ਆਦਿ ਸੇਵਾਵਾਂ ਦੇਣ ਵਾਲੇ ਅਦਾਰੇ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ। ਈ-ਕਾਮਰਸ ਕੰਪਨੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਸਕਦੀਆਂ ਹਨ।
ਸ਼ਰਾਬ ਦੇ ਠੇਕੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੁੱਲ ਸਕਦੇ ਹਨ, ਪਰ ਪੱਬ, ਬਾਰ ਤੇ ਅਹਾਤੇ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ। ਬੈਂਕ ਸਵੇਰੇ 9 ਵਜੇ ਤੋਂ 1 ਵਜੇ ਤੱਕ ਜਨਤਾ ਨੂੰ ਸੇਵਾਵਾਂ ਦੇ ਸਕਦੇ ਹਨ। ਰੈਸਟੋਰੈਂਟ ਅਤੇ ਹੋਰ ਅਜਿਹੇ ਅਦਾਰੇ ਹੋਮ ਡਲਿਵਰੀ ਲਈ ਆਗਿਆ ਲੈ ਸਕਦੇ ਹਨ, ਪਰ ਉੱਥੇ ਡਾਇਨਿੰਗ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਦੁਕਾਨਦਾਰ ਦੁਕਾਨਾਂ ਤੇ ਗਾਹਕਾਂ ਤੇ ਆਪਸੀ ਦੂਰੀ ਤੇ ਹੋਰ ਸਾਵਧਾਨੀਆਂ ਯਕੀਨੀ ਬਣਾਉਣਗੇ। ਹਰ ਕੋਈ ਮਾਸਕ ਦੀ ਵਰਤੋਂ ਕਰੇਗਾ ਅਤੇ ਪਰਿਵਾਰ ਵਿਚੋਂ ਇਕ ਮੈਂਬਰ ਹੀ ਖ਼ਰੀਦਦਾਰੀ ਲਈ ਪੈਦਲ ਜਾ ਸਕੇਗਾ। ਗੱਡੀ ਦੀ ਆਗਿਆ ਕਰਫ਼ਿਊ ਪਾਸ ਲੈ ਕੇ ਹੀ ਕੀਤੀ ਜਾ ਸਕੇਗੀ।
ਮਿਊਂਸੀਪਲ ਹੱਦ ਤੋਂ ਬਾਹਰ ਸਾਰੀ ਸਨਅਤ ਆਪਣਾ ਕੰਮ ਕਰ ਸਕਦੀ ਹੈ। ਇਸੇ ਤਰਾਂ ਸ਼ਹਿਰੀ ਖੇਤਰ ਜਿੱਥੇ ਲੇਬਰ ਰਹਿ ਰਹੀ ਹੋਵੇ ਉਹ ਵੀ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ। ਇਸ ਲਈ ਸਨਅਤਕਾਰਾਂ ਨੂੰ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ, ਉਹ ਸਵੈ ਘੋਸ਼ਣਾ ਪੱਤਰ ਭਰ ਕੇ ਸਨਅਤ ਵਿਭਾਗ ਦੇ ਜਨਰਲ ਮੈਨੇਜਰ ਨੂੰ ਈ-ਮੇਲ ਕਰ ਦੇਣ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਲੇਬਰ ਜਾਂ ਹੋਰ ਗੱਡੀਆਂ ਲਈ ਪਾਸ ਦੀ ਲੋੜ ਹੈ ਤਾਂ ਉਹ ਸਨਅਤ ਵਿਭਾਗ ਕੋਲੋਂ ਲੈ ਸਕੇਗਾ। ਲੇਬਰ ਲਈ ਸਮਾਂ ਸਵੇਰੇ 7 ਤੋਂ 9 ਵਜੇ ਤੱਕ ਜਾਣ ਤੇ ਸ਼ਾਮ 5 ਤੋਂ 7 ਵਜੇ ਤੱਕ ਦਫ਼ਤਰ ਤੋਂ ਆਉਣ ਦਾ ਰਹੇਗਾ।
ਸਰਕਾਰੀ ਦਫ਼ਤਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੋਲੇ ਜਾ ਸਕਦੇ ਹਨ। ਨਿੱਜੀ ਦਫ਼ਤਰ 33 ਫ਼ੀਸਦੀ ਸਟਾਫ਼਼ ਨਾਲ ਖੋਲ੍ਹੋ। ਵਿੱਦਿਅਕ ਅਦਾਰੇ 33 ਫ਼ੀਸਦੀ ਸਟਾਫ ਨਾਲ ਕੇਵਲ ਦਫ਼ਤਰੀ ਕੰਮ ਲਈ ਖੋਲ੍ਹਣ ਦੀ ਆਗਿਆ ਹੈ।
ਹੁਕਮਾਂ ਦੀ ਪੂਰੀ ਕਾਪੀ ਪੜ੍ਹਨ ਲਈ ਕਲਿੱਕ ਕਰੋ :