← ਪਿਛੇ ਪਰਤੋ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 8 ਮਈ 2020 - ਕੋਰੋਨਾ ਵਾਇਰਸ ਕਾਰਨ ਸੂਬੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਤਕ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਵਿੱਢੀ ਗਈ ਹੈ ਪਰ ਇਹ ਉਨਾਂ ਤੱਕ ਨਹੀਂ ਪਹੁੰਚ ਰਿਹਾ ਹੈ। ਇਹ ਹਾਲ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰੰਡ ਭਾਗਸਰ ਦਾ ਹੈ ਜਿੱਥੇ ਲੋਕਾਂ ਨੇ ਰਾਸ਼ਨ ਨਾਂ ਮਿਲਣ ਦੇ ਵਿਰੋਧ ’ਚ ਨਾਅਰੇਬਾਜੀ ਕਰਦਿਆਂ ਆਖਿਆ ਕਿ ਚਹੇਤਿਆਂ ਨੂੰ ਵੰਡਣ ਕਾਰਨ ਉਨਾਂ ਨੂੰ ਸਰਕਾਰੀ ਰਾਸ਼ਨ ਤੋਂ ਤਰਸਣਾ ਪੈ ਪਰਹਾ ਹੈ। ਪੰੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਅਮਰੀਕ ਸਿੰਘ ਅਤੇ ਹਰਭਿੰਦਰ ਸਿੰਘ ਭਾਗਸਰ ਨੇ ਆਖਿਆ ਕਿ ਕਰਫਿਊ ਦੌਰਾਨ ਕਈ-ਕਈ ਦਿਨਾਂ ਤੋਂ ਰਾਸ਼ਨ ਦੀ ਉਡੀਕ ’ਚ ਬੈਠੇ ਦਿਹਾੜੀਦਾਰਾਂ ਖੇਤ ਮਜਦੂਰਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਨਾਂ ਕਿਹਾ ਕਿ ਸਾਰੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾਣਾ ਚਾਹੀਦਾ ਹੈ ਜਦੋਂਕਿ ਉਨਾਂ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਉਨਾਂ ਸਪੱਸ਼ਟ ਕੀਤਾ ਕਿ ਉਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਅੱਜ ਉਹ ਰੋਸ ਜਤਾ ਰਹੇ ਹਨ। ਉਨਾਂ ਕਿਹਾ ਕਿ ਜੇ ਉਨਾਂ ਨੂੰ ਜਲਦੀ ਸਰਕਾਰੀ ਮੱਦਦ ਨਾ ਮਿਲੀ ਤਾਂ ਉਹ ਪਰਿਵਾਰਾਂ ਦੇ ਸਮੇਤ ਸੜਕਾਂ ਤੇ ਉਤਰਨਗੇ। ਨਾਅਰੇ ਮਾਰ ਰਹੇ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਉਨਾਂ ਦੇ ਕੰਮ ਦੇ ਵਸੀਲੇ ਬੰਦ ਕਰ ਦਿੱਤੇ ਹਨ ਅਤੇ ਰਾਸ਼ਨ ਵੀ ਨਹੀਂ ਭੇਜਿਆ ਜਿਸ ਕਰਕੇ ਹੁਣ ਉਨਾਂ ਨੂੰ ਇਥੇ ਭੁੱਖ ਨਾਲ ਮਰਨ ਦੀ ਚਿੰਤਾ ਸਤਾਉਣ ਲੱਗੀ ਹੈ। ਦੱਸਣਯੋਗ ਹੈ ਕਿ ਕਰਫਿਊ ਤੇ ਲੌਕਡਾਊਨ ਸ਼ੁਰੂ ਹੁੰਦਿਆਂ ਹੀ ਗੈਰ ਸਰਕਾਰੀ ਸੰਸਥਾਵਾਂ ਲੋੜਵੰਦਾਂ ਨੂੰ ਲੰਗਰ ਵੰਡ ਰਹੀਆਂ ਸਨ ਪਰ ਪ੍ਰਸ਼ਾਸਨ ਨੇ ਭਾਗਸਰ ’ਚ ਡਿਪੂਆਂ ਤੇ ਰਾਸ਼ਨ ਨਹੀਂ ਮਿਲਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਰਾਸ਼ਨ ਨਾਂ ਵੰਡਿਆ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਏਗਾ।
Total Responses : 266