- ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਨਾਗਰਿਕ ਬਿਨਾਂ ਪਾਸ ਤੇ 1 ਤੋਂ 5 ਪਾਸ ਰਾਹੀਂ ਮਨਜ਼ੂਰੀ ਲੈ ਕੇ ਆਓ -ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 9 ਮਈ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਨਾਗਰਿਕਾਂ ਨੂੰ ਇਕ ਛੱਤ ਹੇਠਾਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਬਣਾਏ ਗਏ ਸੇਵਾ ਕੇਂਦਰ ਜੋ ਕਿ ਕੋਰੋਨਾ ਵਾਇਰਸ ਦੇ ਫੈਲਦੇ ਖ਼ਤਰੇ ਨੂੰ ਦੇਖਦੇ ਹੋਏ 23 ਮਾਰਚ 2020 ਤੋਂ ਬੰਦ ਕੀਤੇ ਹੋਏ ਸਨ, ਨੂੰ ਖੋਲ੍ਹਣ ਸਬੰਧੀ ਸਰਕਾਰ ਵੱਲੋਂ ਹੁਣ 6 ਮਈ 2020 ਨੂੰ ਕੀਤੇ ਹੁਕਮਾਂ ਰਾਹੀਂ ਖੋਲ੍ਹਣ ਲਈ ਹਰੀ ਝੰਡੀ ਦਿੱਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਹਿਲਾ ਟਾਈਪ-1 ਸੇਵਾ ਕੇਂਦਰ ਡੀਸੀ ਦਫ਼ਤਰ ਫਿਰੋਜ਼ਪੁਰ ਛਾਉਣੀ, ਟਾਈਪ-2 ਸੇਵਾ ਕੇਂਦਰ ਮਿਊਂਸੀਪਲ ਕੌਂਸਲ ਫਿਰੋਜ਼ਪੁਰ, ਮਾਰਕੀਟ ਕਮੇਟੀ ਦਫ਼ਤਰ ਮੱਲਾਂਵਾਲਾ, ਸਿਵਲ ਹਸਪਤਾਲ ਨੇੜੇ ਮੇਨ ਬੱਸ ਸਟੈਂਡ ਮੁੱਦਕੀ, ਨੇੜੇ ਨਿਵਾਸ ਸਥਾਨ ਐੱਸਡੀਐੱਮ ਜ਼ੀਰਾ, ਸੇਵਾ ਕੇਂਦਰ ਤਹਿਸੀਲ ਕੰਪਲੈਕਸ ਗੁਰੂਹਰਸਹਾਏ, ਸਬ-ਤਹਿਸੀਲ ਦਫ਼ਤਰ ਮਮਦੋਟ, ਸਬ-ਤਹਿਸੀਲ ਦਫ਼ਤਰ ਨੇੜੇ ਐਕਸਚੇਂਜ ਤਲਵੰਡੀ ਭਾਈ, ਤਹਿਸੀਲ ਦਫ਼ਤਰ ਮਖੂ ਅਤੇ ਟਾਈਪ-3 ਸੇਵਾ ਕੇਂਦਰ ਅਟਾਰੀ, ਲੋਹਕੇ ਕਲਾਂ, ਬਾਰੇ ਕੇ, ਫ਼ਿਰੋਜ਼ਸ਼ਾਹ, ਪਿੰਡ ਜੀਵਾ ਅਰਾਈਂ, ਕਰੀ ਕਲਾ, ਖਾਈ ਫੇਮੇ ਕੇ, ਖੋਸਾ ਦਲ ਸਿੰਘ, ਲੱਖਾ ਹਾਜੀ, ਮੱਲਵਾਲ ਕਦੀਮ, ਮੇਘਾ ਰਾਏ ਉਤਾੜ, ਮੋੜ ਕੁਸੂ ਵਾਲਾ, ਪੰਜੇ ਕੇ ਉਤਾੜ, ਰੁਕਨਾਂ ਬੇਗੂ, ਪਿੰਡ ਸ਼ਾਹ ਅਬੂ ਬੁਕਰ ਤੇ ਸ਼ੇਰਖਾ ਵਾਲਾ ਨੂੰ ਖੋਲ੍ਹਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ, ਪਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਗਰਿਕ ਬਿਨਾ ਪਾਸ ਦੇ ਸੇਵਾ ਕੇਂਦਰਾਂ ਵਿਚ ਆ ਸਕਦੇ ਹਨ, ਜਦਕਿ 1 ਵਜੇ ਤੋਂ 5 ਵਜੇ ਤੱਕ ਆਉਣ ਵਾਲੇ ਨਾਗਰਿਕਾਂ ਨੂੰ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਕੋਵਾ ਐਪ ਵਿੱਚ ਸੇਵਾ ਕੇਂਦਰ ਅਪਆਏਮੈਂਟ ਟੈਬ ਰਾਹੀਂ ਪਾਸ, ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਨਾਗਰਿਕਾਂ ਨੂੰ ਆਪਣਾ ਨਾਮ, ਮੋਬਾਇਲ ਨੰਬਰ, ਜ਼ਿਲ੍ਹਾ, ਤਹਿਸੀਲ, ਸਲਾਟ ਜਿਸ ਦਿਨ ਉਹ ਸੇਵਾ ਕੇਂਦਰ ਆਉਣਾ ਚਾਹੁੰਦਾ ਹੈ, ਭਰੇਗਾ। ਜਿਸ ਉਪਰੰਤ ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਨੂੰ ਚੁਣੇਗਾ ਅਤੇ ਫਿਰ ਵਿਭਾਗ ਦਾ ਨਾਮ, ਸਰਵਿਸ ਨਾਮ ਆਦਿ ਸਿਲੈੱਕਟ ਕਰਨ ਤੋਂ ਬਾਅਦ ਜਿਸ ਸਮੇਂ ਉਹ ਸੇਵਾ ਕੇਂਦਰ ਆਉਣਾ ਚਾਹੁੰਦਾ ਹੈ ਨੂੰ ਚੁਣੇਗਾ। ਉਨ੍ਹਾਂ ਦੱਸਿਆ ਕਿ ਨਾਗਰਿਕ ਆਪਣੀ ਅਪਆਏਮੈਂਟ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐੱਮ ਸੇਵਾ ਐਪ ਰਾਹੀਂ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ਵਿਚ ਸਿਹਤ ਵਿਭਾਗ ਦੁਆਰਾ ਜਾਰੀ ਗਾਈਡ ਲਾਈਨ ਮੁਤਾਬਿਕ ਸਮਾਜਿਕ ਦੂਰੀ ਬਣਾਈ ਰੱਖਣਾ ਲਾਜ਼ਮੀ ਹੋਵੇਗਾ।