← ਪਿਛੇ ਪਰਤੋ
ਮੁੰਬਈ, 10 ਮਈ 2020 - ਮਹਾਰਾਸ਼ਟਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਹੈ, ਦਿਨੋਂ ਦਿਨ ਇਸ ਦੇ ਮਰੀਜ਼ ਵਧਦੇ ਹੀ ਜਾ ਰਹੇ ਹਨ। ਜਿਸ ਦਾ ਸ਼ਿਕਾਰ ਪੁਲਿਸ ਵਾਲੇ ਵੀ ਹੋਏ ਹਨ। ਮਹਾਰਾਸ਼ਟਰ ਪੁਲਿਸ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਹੁਣ ਤੱਕ 786 ਪੁਲਿਸ ਕਰਮੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਿਨ੍ਹਾਂ 'ਚੋ ਅਜੇ ਵੀ 703 ਕੇਸ ਐਕਟਿਵ ਹਨ, 76 ਮਰੀਜ਼ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ ਜਦੋਂ ਕਿ 7 ਪੁਲਿਸ ਕਰਮੀਆਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਡਿਊਟੀ ਦੌਰਾਨ ਲੋਕਾਂ ਵੱਲੋਂ ਕੀਤੇ ਗਏ ਹਮਲਿਆਂ ਦੀਆਂ 200 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ 'ਚ ਪੁਲਿਸ ਵੱਲੋਂ 732 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
Total Responses : 266