ਹਰਿੰਦਰ ਨਿੱਕਾ
- ਕੈਸਟਲ ਪੈਲਸ ਬਰਨਾਲਾ ਤੋਂ ਬਠਿੰਡਾ ਤੱਕ ਭੇਜੀਆਂ 2 ਬੱਸਾਂ
ਬਰਨਾਲਾ, 10 ਮਈ 2020 - ਲੌਕਡਾਉਨ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਚ, ਫਸੇ ਝਾਰਖੰਡ ਸੂਬੇ ਦੇ 41 ਪ੍ਰਵਾਸੀ ਮਜਦੂਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਦੋ ਬੱਸਾਂ ਰਾਹੀ ਬਠਿੰਡਾ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ। ਇਹ ਸਾਰੇ ਪ੍ਰਵਾਸੀ ਮਜਦੂਰਾਂ ਨੂੰ ਸਵੇਰੇ ਕਰੀਬ 8 ਵਜੇ ਪੈਲਸ ਚ, ਬੁਲਾਇਆ ਗਿਆ। ਜਿਨ੍ਹਾਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਬਕਾਇਦਾ ਮੈਡੀਕਲ ਚੈਕਅੱਪ ਕੀਤਾ ਗਿਆ। ਸਾਰਿਆਂ ਲਈ ਪ੍ਰਸ਼ਾਸ਼ਨ ਦੀ ਤਰਫੋਂ ਖਾਣ-ਪੀਣ ਦਾ ਚੰਗਾ ਪ੍ਰਬੰਧ ਵੀ ਕੀਤਾ ਗਿਆ । ਆਪਣੇ ਪ੍ਰਦੇਸ਼ ਜਾਣ ਲਈ ਉਤਾਵਲੇ ਮਜਦੂਰਾਂ ਦੇ ਚਿਹਰਿਆਂ ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਮੈਡੀਕਲ ਜਾਂਚ ਪੂਰੀ ਹੋਣ ਉਪਰੰਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੌਕੇ ਤੇ ਪਹੁੰਚੇ ਜੀ.ਏ. ਟੂ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਨੇ ਸੋਸ਼ਲ ਦੂਰੀ ਨੂੰ ਧਿਆਨ ਚ, ਰੱਖਦਿਆਂ 2 ਬੱਸਾਂ ਚ, ਸਵਾਰ 41 ਪ੍ਰਵਾਸੀ ਮਜਦੂਰਾਂ ਨੂੰ ਬਠਿੰਡਾ ਲਈ ਰਵਾਨਾ ਕਰ ਦਿੱਤਾ। ਇਸ ਮੌਕੇ ਪ੍ਰਵਾਸੀ ਮਜਦੂਰਾਂ ਨੇ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਡੀਐਸਪੀ ਸਬ ਡਿਵੀਜਨ ਰਾਜੇਸ਼ ਛਿੱਬਰ, ਡੀਐਸਪੀ ਬਲਜੀਤ ਸਿੰਘ ਬਰਾੜ, ਐਸਐਚਉ ਸਿਟੀ 2 ਬਰਨਾਲਾ ਹਰਸਿਮਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।