ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਅਤੇ ਸਮੂਹ ਅਧਿਕਾਰੀਆਂ ਨੇ ਉੱਤਰਾਖੰਡ ਦੇ ਲੋਕਾਂ ਦੇ ਚੰਗੇ ਸਫ਼ਰ ਲਈ ਕਾਮਨਾ ਕਰਕੇ ਰਵਾਨਾ ਕੀਤਾ।
ਜ਼ਿਲਾ ਪ੍ਰਸ਼ਾਸਨ ਵੱਲੋਂ ਜਾ ਰਹੇ ਲੋਕਾਂ ਨੂੰ ਦੋ ਵਕਤ ਦਾ ਖਾਣਾ ਅਤੇ ਸੁੱਕੀ ਰਸਦ ਸਫ਼ਰ ਲਈ ਦਿੱਤੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 11 ਮਈ 2020 - ਪੰਜਾਬ ਸਰਕਾਰ ਵੱਲੋਂ ਰਾਜ ਵਿਚ ਦੂਜੇ ਰਾਜਾਂ ਦੇ ਵਸਨੀਕਾਂ ਜ਼ੋ ਕਿ ਕਰਫਿਊ ਜਾਂ ਲਾਕਡਾਊਨ ਦੌਰਾਨ ਜ਼ਿਲੇ ਵਿਚ ਫਸ ਗਏ ਸਨ ਉਨਾਂ ਨੂੰ ਉਨਾਂ ਦੇ ਗ੍ਰਹਿ ਰਾਜਾਂ ਵਿਚ ਵਾਪਿਸ ਭੇਜਣ ਲਈ ਵੱਡੀ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਜਿਸ ਤਹਿਤ ਦੇਰ ਸ਼ਾਮ ਫਰੀਦਕੋਟ ਜ਼ਿਲੇ ਵਿਚ ਉੱਤਰਾਖੰਡ ਰਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਉਥੋ ਦੇ ਵਸਨੀਕਾਂ ਨੂੰ ਉਨਾਂ ਦੇ ਗ੍ਰਹਿ ਰਾਜ ਵਿਚ ਵਾਪਸ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵਲੋਂ ਅੱਜ 4 ਬੱਸਾਂ ਵਿਚ ਹਰਿਦੁਆਰ (ਉੱਤਰਾਖੰਡ) ਨਾਲ ਸਬੰਧਿਤ 109 ਲੋਕਾਂ ਨੂੰ ਰਵਾਨਾ ਕੀਤਾ ਗਿਆ ਜਿਥੋਂ ਉਹ ਆਪਣੇ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਇਸ ਮੌਕੇ ਦੱਸਿਆ ਕਿ ਇਨਾਂ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਵੈਬ-ਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਗਿਆ ਸੀ ਅਤੇ ਸਬੰਧਤ ਐਸ ਡੀ ਐਮ ਦਫਤਰ ਵਿਚ ਇਸ ਸਬੰਧੀ ਅਰਜ਼ੀ ਦਿੱਤੀ ਸੀ ।ਜਿਸ ਉਪਰੰਤ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵੱਲੋਂ ਇਨਾਂ ਦੀ ਥਰਮਲ ਸਕਰੀਨਿੰਗ ਤੋਂ ਇਲਾਵਾ ਸਿਹਤ ਜਾਂਚ ਕੀਤੀ ਗਈ ਅਤੇ ਇਹ ਸਾਰੇ ਹੀ 109 ਲੋਕ ਮੈਡੀਕਲ ਫਿੱਟ ਪਾਏ ਗਏ।
ਉਨਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਨਾਲ ਸਬੰਧਤ ਇਨਾਂ ਲੋਕਾਂ ਨੂੰ ਜੋ ਕਿ ਉੱਤਰਾਖੰਡ ਦੇ ਵਸਨੀਕ ਸਨ ਨੂੰ ਫਰੀਦਕੋਟ ਵਿਖੇ ਇੱਕਠਾ ਕੀਤਾ ਗਿਆ ਅਤੇ ਇਨਾਂ ਨੂੰ ਦੁਪਹਿਰ ਦਾ ਖਾਣਾ ਖਿਲਾਉਣ ਅਤੇ ਹੋਰ ਸੁੱਕਾ ਰਾਸ਼ਨ ਇਨਾਂ ਨੂੰ ਨਾਲ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਇਨਾਂ ਸਮੂਹ ਦੇ ਨਾਗਰਿਕਾਂ ਨੂੰ ਇਥੋ ਰਵਾਨਾ ਕੀਤਾ ਅਤੇ ਉਨਾਂ ਦੇ ਚੰਗੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਉਨਾਂ ਨੂੰ ਵਾਪਸ ਉਨਾਂ ਦੇ ਰਾਜ ਵਿਚ ਭੇਜਣ ਅਤੇ ਉਨਾਂ ਨੂੰ ਸਫਰ ਦੀਆਂ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਸ੍ਰੀ ਅਮਿਤ ਕੁਮਾਰ ਸਰੀਨ,ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।