← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰੰਡਾ, 11 ਮਈ 2020: ਸ਼੍ਰੀ ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਅੱਜ ਇੰਜੀਨੀਅਰ ਰਘੁਵੀਰ ਸਿੰਘ ਸੁਖੀਜਾ ਨੇ ਬਤੌਰ ਨਿਗਰਾਨ ਇੰਜੀਨੀਅਰ ਹੈਡਕੁਆਟਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਥਰਮਲ ਪਲਾਂਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ੍ਰ.ਸੁਖੀਜਾ ਦਾ ਸਵਾਗਤ ਕੀਤਾ ਗਿਆ। ਇੰਜੀਨੀਅਰ ਰਘੁਵੀਰ ਸਿੰਘ ਸੁਖੀਜਾ ਫਰੀਦਕੋਟ ਦੇ ਜੰਮਪਲ ਹਨ ਜਿੰਨਾਂ ਨੇ ਸਾਲ 1984 ਵਿੱਚ ਇੰਜੀਨੀਅਰ ਕਾਲਜ਼ ਥਾਪਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ । ਉਨਾਂ ਸਾਲ 1989 ਵਿੱਚ ਬਤੋਰ ਏ.ਈ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ, ਜੋ ਕਿ ਹੁਣ ਤੱਕ ਜਾਰੀ ਹਨ। ਇੰਜੀਨੀਅਰ ਸ਼੍ਰੀ ਸੁਖੀਜਾ ਨੇ ਕਿਹਾ ਕਿ ਵਿਭਾਗ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
Total Responses : 266