ਹਰੀਸ਼ ਕਾਲੜਾ
ਰੂਪਨਗਰ, 12 ਮਈ 2020 - ਸੀ- ਪਾਈਟ ਦੀ ਆਨ ਲਾਈਨ ਟ੍ਰੇਨਿੰਗ ਲੈਣ ਦੇ ਚਾਹਵਾਨ ਪ੍ਰਾਰਥੀ 15 ਮਈ ਤੋਂ ਇਸ ਟ੍ਰੇਨਿੰਗ ਦਾ ਲਾਭ ਲੈ ਸਕਦੇ ਹਨ। ਜ਼ਿਲ੍ਹੇ ਰੂਪਨਗਰ ਦੇ ਪ੍ਰਾਰਥੀ ਜ਼ੋ ਆਰਮੀ ਵਿੱਚ ਜਾਣ ਦੇ ਇਛੁਕ ਹਨ ਉਨ੍ਹਾਂ ਲਈ ਇਹ ਬਹੁਤ ਵਧੀਆਂ ਮੌਕਾ ਹੈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਨੌਜਵਾਨਾਂ ਨੂੰ ਟ੍ਰੇਨਿੰਗ ਦੇਣਾ ਹੈ। ਆਰਮੀ, ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਲਿਖਤੀ ਅਤੇ ਫਿਜੀਕਲ ਟ੍ਰੇਨਿੰਗ ਮੁਫਤ ਦਿੱਤੀ ਜਾਣੀ ਹੈ। ਹੁਣ ਤੱਕ ਹਜ਼ਾਰਾ ਨੌਜਵਾਨ ਇਹਨਾਂ ਕੈਂਪਾਂ ਵਿੱਚੋਂ ਟ੍ਰੇਨਿੰਗ ਲੈ ਕੇ ਵੱਖ-ਵੱਖ ਫੋਰਸਾਂ ਵਿੱਚ ਭਰਤੀ ਹੋ ਚੁੱਕੇ ਹਨ। ਰਵਿੰਦਰਪਾਲ ਸਿੰਘ, ਜ਼ਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਰੂਪਨਗਰ ਵਲੋਂ ਦੱਸਿਆ ਗਿਆ ਹੈ ਕਿ ਪੰਜਾਬ ਭਰ ਵਿੱਚ ਸਥਾਪਿਤ ਵੱਖ- ਵੱਖ ਸੀ-ਪਾਈਟ ਕੈਂਪਾਂ ਵਲੋਂ ਇਹ ਆਨ-ਲਾਈਨ ਟ੍ਰੇਨਿੰਗ 15 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਰੂਪਨਗਰ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਨੰਗਲ ਦੇ ਸੀ-ਪਾਈਟ ਕੈਂਪ ਤੋਂ ਇਹ ਆਨ-ਲਾਈਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਟ੍ਰੇਨਿੰਗ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ ਮਿਸ ਸਪੁ੍ਰੀਤ ਕੌਰ, ਕਰੀਅਰ ਕਾਊਂਸਲਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਨਾਲ 83602-29659 ਅਤੇ ਸੀ-ਪਾਈਟ ਕੈਂਪ ਦੇ ਵਿਪਨ ਦਡਵਾਲ, ਨੰਗਲ ਨਾਲ 98783-94770 ਸੰਪਰਕ ਕਰ ਸਕਦੇ ਹਨ।